7 ਜੁਲਾਈ 2025: ਦੱਖਣੀ ਅਫ਼ਰੀਕਾ (South africa) ਦੇ ਆਲਰਾਊਂਡਰ ਵਿਆਨ ਮਲਡਰ ਨੇ ਸੋਮਵਾਰ ਨੂੰ ਕਵੀਂਸ ਸਪੋਰਟਸ ਕਲੱਬ, ਬੁਲਾਵਾਯੋ ਵਿਖੇ ਟੈਸਟ ਕਪਤਾਨੀ ਦੇ ਆਪਣੇ ਪਹਿਲੇ ਮੈਚ ਵਿੱਚ ਤੀਹਰਾ ਸੈਂਕੜਾ ਲਗਾਉਣ ਵਾਲੇ ਪਹਿਲੇ ਖਿਡਾਰੀ ਬਣ ਕੇ ਇਤਿਹਾਸ ਰਚ ਦਿੱਤਾ। ਉਸਨੇ ਜ਼ਿੰਬਾਬਵੇ ਵਿਰੁੱਧ ਇਹ ਸ਼ਾਨਦਾਰ ਉਪਲਬਧੀ ਹਾਸਲ ਕੀਤੀ। ਉਸਦੀ ਸ਼ਾਨਦਾਰ ਪਾਰੀ ਨੇ ਕਈ ਰਿਕਾਰਡ ਵੀ ਬਣਾਏ, ਜਿਸ ਵਿੱਚ 300 ਦੌੜਾਂ ਬਣਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਟੈਸਟ ਕਪਤਾਨ ਬਣਨਾ ਅਤੇ ਟੈਸਟ ਕ੍ਰਿਕਟ ਵਿੱਚ ਦੂਜਾ ਸਭ ਤੋਂ ਤੇਜ਼ ਤੀਹਰਾ ਸੈਂਕੜਾ ਹਾਸਲ ਕਰਨਾ ਸ਼ਾਮਲ ਹੈ ।
27 ਸਾਲਾ ਕਪਤਾਨ ਨੇ ਆਪਣਾ ਤੀਹਰਾ ਸੈਂਕੜਾ ਸਿਰਫ਼ 297 ਗੇਂਦਾਂ ਵਿੱਚ ਪੂਰਾ ਕੀਤਾ, ਜਿਸ ਨਾਲ ਇਹ ਟੈਸਟ ਇਤਿਹਾਸ ਦਾ ਦੂਜਾ ਸਭ ਤੋਂ ਤੇਜ਼ ਰਿਕਾਰਡ ਬਣ ਗਿਆ। ਸਭ ਤੋਂ ਤੇਜ਼ ਤੀਹਰਾ ਸੈਂਕੜਾ ਬਣਾਉਣ ਦਾ ਰਿਕਾਰਡ ਭਾਰਤ ਦੇ ਵਰਿੰਦਰ ਸਹਿਵਾਗ ਦੇ ਨਾਂ ਹੈ, ਜਿਸ ਨੇ 2008 ਵਿੱਚ ਚੇਨਈ ਵਿੱਚ ਦੱਖਣੀ ਅਫਰੀਕਾ ਵਿਰੁੱਧ 278 ਗੇਂਦਾਂ ਵਿੱਚ ਇਹ ਕਾਰਨਾਮਾ ਕੀਤਾ ਸੀ।
Read More: Sports: ਏਸ਼ੀਅਨ ਚੈਂਪੀਅਨਜ਼ ਟਰਾਫੀ ‘ਚ ਭਾਰਤ-ਪਾਕਿਸਤਾਨ ਮੈਚ: ਭਾਰਤ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ




