Diogo Jota

ਪੁਰਤਗਾਲ ਦੇ ਫੁੱਟਬਾਲਰ Diogo Jota ਦੀ ਸੜਕ ਹਾਦਸੇ ‘ਚ ਮੌ.ਤ, 10 ਦਿਨ ਪਹਿਲਾਂ ਹੋਇਆ ਸੀ ਵਿਆਹ

ਪੁਰਤਗਾਲ, 03 ਜੁਲਾਈ 2025: ਪੁਰਤਗਾਲ ਦੇ ਸਟਾਰ ਫੁੱਟਬਾਲਰ ਡਿਓਗੋ ਜੋਟਾ (Diogo Jota), ਜੋ ਲਿਵਰਪੂਲ ਲਈ ਖੇਡਦੇ ਸਨ, ਦੀ ਇੱਕ ਕਾਰ ਹਾਦਸੇ ‘ਚ ਮੌਤ ਹੋ ਗਈ। ਡਿਓਗੋ ਸਿਰਫ਼ 28 ਸਾਲ ਦੇ ਸਨ। ਮੀਡੀਆ ਰਿਪੋਰਟਾਂ ਮੁਤਾਬਕ, ਸਪੇਨ ‘ਚ ਉਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ। ਹਾਦਸੇ ਸਮੇਂ ਉਨ੍ਹਾਂ ਦਾ ਭਰਾ ਆਂਦਰੇ ਵੀ ਉਨ੍ਹਾਂ ਨਾਲ ਕਾਰ ‘ਚ ਮੌਜੂਦ ਸੀ। ਆਂਦਰੇ ਵੀ 26 ਸਾਲਾ ਫੁੱਟਬਾਲਰ ਹੈ। ਇਹ ਦੁਖਦਾਈ ਘਟਨਾ ਜੋਟਾ ਦੇ ਵਿਆਹ ਤੋਂ 10 ਦਿਨ ਬਾਅਦ ਵਾਪਰੀ ਹੈ। ਉਨ੍ਹਾਂ ਨੇ 10 ਦਿਨ ਪਹਿਲਾਂ ਪੋਰਟੋ ‘ਚ ਆਪਣੀ ਲੰਮੇ ਸਮੇਂ ਦੀ ਪ੍ਰੇਮਿਕਾ ਰੁਏਟ ਕਾਰਡੋਸੋ ਨਾਲ ਵਿਆਹ ਕੀਤਾ ਸੀ।

ਪੁਰਤਗਾਲੀ ਫੁੱਟਬਾਲ ਫੈਡਰੇਸ਼ਨ ਨੇ ਇੱਕ ਬਿਆਨ ਜਾਰੀ ਕਰਕੇ ਜੋਟਾ (Diogo Jota) ਅਤੇ ਉਨ੍ਹਾਂ ਦੇ ਭਰਾ ਆਂਦਰੇ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਬਿਆਨ ‘ਚ ਕਿਹਾ ਗਿਆ ਹੈ, ‘ਪੁਰਤਗਾਲੀ ਫੁੱਟਬਾਲ ਫੈਡਰੇਸ਼ਨ ਅਤੇ ਪੂਰਾ ਪੁਰਤਗਾਲੀ ਫੁੱਟਬਾਲ ਡਿਓਗੋ ਜੋਟਾ ਅਤੇ ਉਨ੍ਹਾਂ ਦੇ ਭਰਾ ਆਂਦਰੇ ਸਿਲਵਾ ਦੀ ਮੌਤ ਤੋਂ ਪੂਰੀ ਤਰ੍ਹਾਂ ਸਦਮੇ ‘ਚ ਹੈ।

ਉਨ੍ਹਾਂ ਕਿਹਾ ਕਿ ਪੁਰਤਗਾਲੀ ਫੁੱਟਬਾਲ ਫੈਡਰੇਸ਼ਨ ਡਿਓਗੋ ਅਤੇ ਆਂਦਰੇ ਸਿਲਵਾ ਦੇ ਪਰਿਵਾਰ ਅਤੇ ਦੋਸਤਾਂ ਦੇ ਨਾਲ-ਨਾਲ ਲਿਵਰਪੂਲ ਐਫਸੀ ਅਤੇ ਐਫਸੀ ਪੇਨਾਫਿਲ, ਉਹ ਕਲੱਬ ਜਿਨ੍ਹਾਂ ‘ਚ ਇਹ ਖਿਡਾਰੀ ਕ੍ਰਮਵਾਰ ਖੇਡਦੇ ਸਨ, ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹੈ। ਅਸੀਂ ਦੋ ਚੈਂਪੀਅਨ ਗੁਆ ​​ਦਿੱਤੇ ਹਨ। ਡਿਓਗੋ ਅਤੇ ਆਂਦਰੇ ਸਿਲਵਾ ਦੀ ਮੌਤ ਪੁਰਤਗਾਲੀ ਫੁੱਟਬਾਲ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ |

ਜੋਟਾ ਹਾਲ ਹੀ ‘ਚ ਨੇਸ਼ਨਜ਼ ਲੀਗ ਕੱਪ ਜਿੱਤਣ ਵਾਲੀ ਪੁਰਤਗਾਲੀ ਟੀਮ ਦਾ ਹਿੱਸਾ ਸੀ। ਪੁਰਤਗਾਲੀ ਟੀਮ ਨੇ ਫਾਈਨਲ ‘ਚ ਸਪੇਨ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਉਨ੍ਹਾਂ ਨੇ ਲਿਵਰਪੂਲ ਫੁੱਟਬਾਲ ਕਲੱਬ ਨਾਲ ਕਈ ਖਿਤਾਬ ਵੀ ਜਿੱਤੇ ਹਨ। ਜੋਟਾ ਆਪਣੇ ਡ੍ਰਾਈਬਲਿੰਗ ਹੁਨਰ, ਸ਼ਾਨਦਾਰ ਫਿਨਿਸ਼ਿੰਗ ਅਤੇ ਫੁੱਟਬਾਲ ਦੇ ਮੈਦਾਨ ‘ਚ ਤੇਜ਼ ਰਫ਼ਤਾਰ ਨਾਲ ਡਿਫੈਂਡਰਾਂ ਨੂੰ ਪਛਾੜਨ ਦੀ ਆਪਣੀ ਯੋਗਤਾ ਲਈ ਜਾਣਿਆ ਜਾਂਦਾ ਸੀ।

Read More: Cristiano Ronaldo: ਰੋਨਾਲਡੋ ਦੇ ਸੋਸ਼ਲ ਮੀਡੀਆ ‘ਤੇ 100 ਕਰੋੜ ਫਾਲੋਅਰਜ਼ ਵਾਲੇ ਪਹਿਲੇ ਸੈਲੇਬ੍ਰਿਟੀ ਬਣੇ

Scroll to Top