ਨਵੀਂ ਦਿੱਲੀ, 30 ਜੂਨ, 2025: ਸਾਈਕਲਿਸਟ ਕੰਵਰ ਗਿੱਲ ਨੇ ਅੰਤਰਰਾਸ਼ਟਰੀ ਸੁਪਰ ਰੈਂਡੋਨੀਅਰ ਦਾ ਖਿਤਾਬ ਜਿੱਤ ਕੇ ਉੱਤਰੀ ਭਾਰਤ ਦਾ ਪਹਿਲਾ ਰਾਈਡਰ ਬਣ ਕੇ ਇੱਕ ਇਤਿਹਾਸਕ ਮੀਲ ਪੱਥਰ ਸਥਾਪਿਤ ਕੀਤਾ ਹੈ ਅਤੇ ਇਹ ਖ਼ਿਤਾਬ ਜਿੱਤਣ ਵਾਲਾ ਦੇਸ਼ ‘ਚ ਤੀਜਾ ਸਾਈਕਲਿਸਟ ਹੈ, ਜਿਸਨੇ ਵੱਕਾਰੀ ਅੰਤਰਰਾਸ਼ਟਰੀ ਸੁਪਰ ਰੈਂਡੋਨੀਅਰ (SR) ਖ਼ਿਤਾਬ ਆਪਣੇ ਨਾਂ ਕੀਤਾ ਹੈ।
ਕੰਵਰ ਗਿੱਲ ਨੇ 40ਵੀਂ SR ਸੀਰੀਜ਼ ਦੇ ਸਫਲਤਾਪੂਰਵਕ ਸੰਪੂਰਨ ਕਰਕੇ ਭਾਰਤ ਦੇ ਉੱਚਤਮ ਲੰਬੀ ਦੂਰੀ ਦੇ ਸਾਈਕਲ ਸਵਾਰਾਂ ‘ਚ ਜਗ੍ਹਾ ਪੱਕੀ ਕੀਤੀ ਹੈ। ਸਾਈਕਲਿਸਟ ਕੰਵਰ ਗਿੱਲ ਦਾ ਸਫਰ ਧੀਰਜ ਖੇਡਾਂ ‘ਚ ਦ੍ਰਿੜਤਾ, ਇਕਸਾਰਤਾ ਅਤੇ ਸ਼ਾਨਦਾਰ ਪ੍ਰਾਪਤੀਆਂ ਨੂੰ ਦਰਸਾਉਂਦੀ ਹੈ | ਇਸ ਸੰਬੰਧੀ ਹੇਠ ਲਿਖੇ ਅਨੁਸਾਰ ਕੁਝ ਅੰਕੜੇ ਹਨ :-
• 1200 ਕਿਲੋਮੀਟਰ LRM – ਦੋ ਵਾਰ ਪੂਰਾ ਕੀਤਾ |
• 1000 ਕਿਲੋਮੀਟਰ LRM – ਦੋ ਵਾਰ ਪੂਰਾ ਕੀਤਾ |
• ਦਿੱਲੀ-ਮੁੰਬਈ (G2G) ਟੈਂਡਮ ‘ਤੇ ਭਾਰਤ ‘ਚ ਪਹਿਲੀ ਵਾਰ
• ਮਨਾਲੀ-ਲੇਹ – ਸਿਰਫ਼ 3 ਦਿਨਾਂ ‘ਚ ਪੂਰਾ ਕੀਤਾ |
• ਪੈਰਿਸ-ਬ੍ਰੇਸਟ-ਪੈਰਿਸ (PBP) – ਭਾਗੀਦਾਰ (2019), ਫਿਨਿਸ਼ਰ (2023) |
• 175+ ਬ੍ਰੇਵੇਟਸ ਅਤੇ 30+ ਮੈਰਾਥਨ |
• ਦਿੱਲੀ-ਕਾਠਮੰਡੂ (C2C) ਟੈਂਡਮ ‘ਤੇ – ਭਾਰਤ ‘ਚ ਪਹਿਲੀ ਵਾਰ |
• ਟੈਂਡਮ ‘ਤੇ 5-ਦਿਨਾਂ SR ਸੀਰੀਜ਼ – ਭਾਰਤ ‘ਚ ਪਹਿਲੀ ਵਾਰ |
• ਟੈਂਡਮ ‘ਤੇ 5-ਵਾਰ SR – ਭਾਰਤ ‘ਚ ਸਭ ਤੋਂ ਵੱਧ |
• R-5000 ਅਤੇ R-10000 ਮੈਡਲ ਨਾਲ ਸਨਮਾਨਿਤ – ਦੋਵੇਂ ਪ੍ਰਾਪਤ ਕਰਨ ਵਾਲਾ ਪਹਿਲਾ ਪੰਜਾਬੀ ਸਾਈਕਲਿਸਟ ਬਣਿਆ |
ਕੰਵਰ ਗਿੱਲ ਨੂੰ ਭਾਰਤ ‘ਚ ਟੈਂਡਮ ਸਾਈਕਲਿੰਗ ਦਾ ਸਟਾਰ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਆਪਣੇ ਹੁਨਰਾਂ, ਵਿਲੱਖਣ ਧੀਰਜ ਦੇ ਕਾਰਨਾਮਿਆਂ ਰਾਹੀਂ ਦੇਸ਼ ਭਰ ‘ਚ ਅਣਗਿਣਤ ਸਾਈਕਲ ਸਵਾਰਾਂ ਨੂੰ ਪ੍ਰੇਰਿਤ ਕੀਤਾ ਹੈ।
Read More: ਸਾਈਕਲੋਥੋਨ ਯਾਤਰਾ ਵਿੱਚ ਹਿੱਸਾ ਲੈਣ ਵਾਲੇ ਸਾਈਕਲਿਸਟਾਂ ਨੂੰ ਫੁੱਲਾਂ ਦੀ ਵਰਖਾ ਕਰਕੇ ਉਤਸ਼ਾਹਿਤ ਕੀਤਾ ਗਿਆ