30 ਜੂਨ 2025: ਪੰਜਾਬ (punjab) ਦੇ ਵਿੱਚ ਚੱਲ ਰਹੇ ਇੱਟਾਂ ਦੇ ਭੱਠੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ, ਦੱਸ ਦੇਈਏ ਕਿ ਇਹ ਫੈਸਲਾ ਭੱਠਾ ਮਾਲਕਾਂ ਨੇ ਲਿਆ ਹੈ, ਉਨ੍ਹਾਂ ਦੱਸਿਆ ਹੈ ਕਿ ਇਹ ਭੱਠੇ 7 ਮਹੀਨੇ ਦੇ ਲਈ ਬੰਦ ਰਹਿਣਗੇ| ਜਿਸ ਨਾਲ ਲੋਕਾਂ ਦਾ ਰੋਜ਼ਗਾਰ ਵੀ ਖ਼ਤਮ ਹੋ ਰਿਹਾ ਹੈ| ਦੱਸ ਦੇਈਏ ਕਿ ਹੁਣ 2600 ਦੇ ਵਿੱਚੋ ਸਿਰਫ 1600 ਇੱਟਾਂ ਦੇ ਭੱਠੇ ਬਚੇ ਹਨ| ਹੁਥੇ ਹੀ ਹੁਣ ਜਿਹੜੇ 1600 ਭੱਠੇ ਬਚੇ ਹਨ ਉਨ੍ਹਾਂ ‘ਤੇ ਵੀ ਇਹ ਹੜਤਾਲ ਅਸਰ ਪਾਵੇਗੀ।
ਉਥੇ ਹੀ ਦੱਸ ਦੇਈਏ ਕਿ ਭੱਠੇ ਬੰਦ ਕਰਨ ਦਾ ਕਾਰਨ ਇਹ ਹੈ ਕਿ ਮਿੱਟੀ ਦੀ ਘਾਟ, ਮਾਇਨਿੰਗ ਪ੍ਰਦੂਸ਼ਣ ਨੀਤੀ ਮੁੱਖ ਕਾਰਨ ਬਣੇ ਹਨ| ਉਥੇ ਹੀ ਹੁਣ ਦੂਜਿਆਂ ਸੂਬਿਆਂ ਤੋਂ ਆਉਣ ਵਾਲੀ ਇੱਟ ਦੀ ਮੰਗ ਵੀ ਵਧੇਗੀ ਤੇ ਰੇਟ (rate) ‘ਚ ਵੀ ਵਾਧਾ ਹੋਵੇਗਾ| ਦੱਸ ਦੇਈਏ ਕਿ ਬਾਹਰੀ ਸੂਬਿਆਂ ਤੋਂ ਲਗਭਗ 60 ਤੋਂ 70 ਲੱਖ ਇੱਟ ਪੰਜਾਬ (punjab) ਆ ਰਹੀ ਹੈ| ਜੋ ਕਿਰਤੀਆਂ ਦੀ ਮਿਹਨਤ ਦਾ ਮਜ਼ਾਕ ਹੈ| ਉਥੇ ਹੀ ਬਾਹਰੀ ਇੱਟ ਦੀ ਸਪਲਾਈ ਮਾਲੀਆ ਨੂੰ ਵੀ ਘਾਟਾ ਪਾ ਰਹੀ ਹੈ|
ਵੱਖ ਵੱਖ ਸੂਬਿਆਂ ‘ਚ 1000 ਇੱਟਾਂ ਦੇ ਰੇਟ
ਨਵਾਂਸ਼ਹਿਰ 6500
ਮੁਹਾਲੀ 7600
ਸੰਗਰੂਰ 7000
ਗੁਰਦਾਸਪੁਰ 7000
ਹੁਸ਼ਿਆਰਪੁਰ 7000
ਉਥੇ ਹੀ ਇਸ ਦੇ ਨਾਲ ਹੀ, ਕੋਲੇ ਦੀ ਥਾਂ ਪਰਾਲੀ ਦੀਆਂ ਗਿੱਟੀਆਂ ਵਰਤਣ ਦੀ ਮਜ਼ਬੂਰੀ ਕਾਰਨ ਉਤਪਾਦਨ ਲਾਗਤ ਕਾਫੀ ਵੱਧ ਗਈ ਹੈ। ਉੱਥੇ ਹੀ, ਸਰਕਾਰੀ ਨਿਰਮਾਣ ਪ੍ਰੋਜੈਕਟਾਂ ਵਿੱਚ ਇੱਟਾਂ ਦੀ ਥਾਂ ਹੁਣ ਇੰਟਰਲੌਕ ਟਾਇਲਾਂ ਅਤੇ ਕੰਕਰੀਟ ਵਰਗੀ ਮੋਡਰਨ ਸਮੱਗਰੀ ਦੀ ਵਰਤੋਂ ਹੋ ਰਹੀ ਹੈ, ਜਿਸ ਕਾਰਨ ਇੱਟਾਂ ਦੀ ਮੰਗ ਵਿੱਚ ਵੀ ਕਮੀ ਆਈ ਹੈ।
Read More:Batala News: ਭੱਠੇ ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਦੇ ਦੋ ਬੱਚਿਆਂ ਦੀ ਇੱਟਾਂ ਥੱਲੇ ਦੱਬਣ ਕਾਰਨ ਮੌ.ਤ