ਕੋਲਕਾਤਾ, 28 ਜੂਨ 2025: Kolkata gang rape case: ਕੋਲਕਾਤਾ ਕਥਿਤ ਸਮੂਹਿਕ ਬਲਾਤਕਾਰ ਮਾਮਲੇ ‘ਚ ਕੋਲਕਾਤਾ ਪੁਲਿਸ ਨੇ ਕਿਹਾ ਹੈ ਕਿ ਲਾਅ ਕਾਲਜ ਦੇ ਗਾਰਡ ਪਿਨਾਕੀ ਬੈਨਰਜੀ (55) ਨੂੰ ਵੀ ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਵੱਲੋਂ ਪੁੱਛਗਿੱਛ ਲਈ ਹਿਰਾਸਤ ‘ਚ ਲਏ ਗਏ ਗਾਰਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ‘ਸੁਰੱਖਿਆ ਗਾਰਡ ਨੂੰ ਅੱਜ ਸਵੇਰੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਟਾਲ-ਮਟੋਲ ਵਾਲੇ ਜਵਾਬ ਦੇ ਰਿਹਾ ਸੀ। ਕਾਲਜ ‘ਚ ਉਸਦੀ ਮੌਜੂਦਗੀ ਕਾਲਜ ‘ਚ ਲੱਗੇ ਸੀਸੀਟੀਵੀ ‘ਚ ਕੈਦ ਹੋ ਗਈ ਸੀ। ਅਧਿਕਾਰੀ ਨੇ ਕਿਹਾ ਕਿ ਗਾਰਡ ਆਪਣੀ ਡਿਊਟੀ ‘ਚ ਅਸਫਲ ਰਿਹਾ। ਉਹ ਇਹ ਜਵਾਬ ਨਹੀਂ ਦੇ ਸਕਿਆ ਕਿ ਉਸਨੇ ਢੁਕਵੀਂ ਕਾਰਵਾਈ ਕਿਉਂ ਨਹੀਂ ਕੀਤੀ ਅਤੇ ਉਸਨੇ ਤਿੰਨਾਂ ਮੁਲਜ਼ਮਾਂ ਨੂੰ ਅਪਰਾਧ ਕਰਨ ਤੋਂ ਕਿਉਂ ਨਹੀਂ ਰੋਕਿਆ। ਉਹ ਆਪਣੇ ਕਮਰੇ ‘ਚੋਂ ਕਿਉਂ ਅਤੇ ਕਿਸ ਦੇ ਕਹਿਣ ‘ਤੇ ਬਾਹਰ ਆਇਆ ਸੀ। ਉਹ ਇਸ ਦਾ ਜਵਾਬ ਵੀ ਨਹੀਂ ਦੇ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਵੀ ਅਪਰਾਧ (Kolkata gang rape case) ‘ਚ ਇੱਕ ਤਰ੍ਹਾਂ ਦੀ ਸ਼ਮੂਲੀਅਤ ਹੈ। ਹੁਣ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਉਹ ਉਸ ਸਮੇਂ ਡਿਊਟੀ ‘ਤੇ ਇਕੱਲਾ ਸੀ ਜਾਂ ਨਹੀਂ।
ਇਸ ਤੋਂ ਪਹਿਲਾਂ, ਕੋਲਕਾਤਾ ਲਾਅ ਕਾਲਜ ‘ਚ ਇੱਕ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਨੇ ਮੁੱਖ ਮੁਲਜ਼ਮ ਅਤੇ ਤ੍ਰਿਣਮੂਲ ਕਾਂਗਰਸ ਦੇ ਵਿਦਿਆਰਥੀ ਆਗੂ ਵਿਦਿਆਰਥੀ ਮੋਨੋਜੀਤ ਮਿਸ਼ਰਾ (31), ਜ਼ੈਬ ਅਹਿਮਦ (19) ਅਤੇ ਪ੍ਰੋਮਿਤ ਮੁਖੋਪਾਧਿਆਏ (20) ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮੋਨੋਜੀਤ ਇਸ ਕਾਲਜ ਦਾ ਸਾਬਕਾ ਵਿਦਿਆਰਥੀ ਹੈ, ਜਦੋਂ ਕਿ ਜ਼ੈਬ ਅਤੇ ਪ੍ਰੋਮਿਤ ਮੌਜੂਦਾ ਵਿਦਿਆਰਥੀ ਹਨ। ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ ਚਾਰ ਦਿਨਾਂ ਦੀ ਪੁਲਿਸ ਹਿਰਾਸਤ ‘ਚ ਭੇਜ ਦਿੱਤਾ ਹੈ। ਪੀੜਤਾ ਦਾ ਬਿਆਨ ਨਿਆਂਇਕ ਮੈਜਿਸਟਰੇਟ ਦੇ ਸਾਹਮਣੇ ਦਰਜ ਕੀਤਾ ਗਿਆ ਹੈ। ਮੈਡੀਕਲ ਰਿਪੋਰਟ ‘ਚ ਸਮੂਹਿਕ ਬਲਾਤਕਾਰ ਦੀ ਪੁਸ਼ਟੀ ਹੋਈ ਹੈ।
Read More: ਪੰਜਾਬ ਦੀ ਲੜਕੀ ਨਾਲ ਪਟਨਾ ‘ਚ ਸਮੂਹਿਕ ਬਲਾਤਕਾਰ ਦਾ ਮਾਮਲਾ ਆਇਆ ਸਾਹਮਣੇ