ਅਰਵਿੰਦ ਕੇਜਰੀਵਾਲ

ਜਨਤਾ ਨੇ ਫਿਰ ਤੋਂ ਸਾਡੇ ‘ਚ ਵਿਸ਼ਵਾਸ ਜਤਾਇਆ, 2027 ‘ਚ ਆਵੇਗਾ ਅਸਲ ਤੂਫਾਨ: ਅਰਵਿੰਦ ਕੇਜਰੀਵਾਲ

ਦਿੱਲੀ, 23 ਜੂਨ 2025: 19 ਜੂਨ ਨੂੰ ਚਾਰ ਸੂਬਿਆਂ ‘ਚ ਪੰਜ ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਹੋਈਆਂ, ਜਿਸ ‘ਚ ਆਮ ਆਦਮੀ ਪਾਰਟੀ (ਆਪ) ਨੇ ਦੋ ਗੁਜਰਾਤ ਦਾ ਵਿਸਾਵਦਰ ਅਤੇ ਪੰਜਾਬ ਦਾ ਲੁਧਿਆਣਾ ਪੱਛਮੀ ਸੀਟਾਂ ਜਿੱਤੀਆਂ ਹਨ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ‘ਚ ਜਨਤਾ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ।

ਪ੍ਰੈਸ ਵਾਰਤਾ ਦੌਰਾਨ ਕੇਜਰੀਵਾਲ ਨੇ ਜਨਤਾ ਨੇ ਫਿਰ ਤੋਂ ਸਾਡੇ ‘ਚ ਵਿਸ਼ਵਾਸ ਜਤਾਇਆ ਹੈ।ਕੇਜਰੀਵਾਲ ਨੇ ਕਿਹਾ ਕਿ “ਬਹੁਤ ਸਾਰੇ ਲੋਕ ਅੱਜ ਦੇ ਨਤੀਜਿਆਂ ਨੂੰ 2027 ਦੇ ਸੈਮੀਫਾਈਨਲ ਵਜੋਂ ਦੇਖ ਰਹੇ ਹਨ, ਪਰ ਅਸਲ ਤੂਫਾਨ 2027 ‘ਚ ਆਉਣ ਵਾਲਾ ਹੈ।” ਉਨ੍ਹਾਂ ਕਿਹਾ ਕਿ ‘ਆਪ’ ਲਗਾਤਾਰ ਕੰਮ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ‘ਚ, ਇਸਦੀ ਪਛਾਣ ਪੂਰੇ ਦੇਸ਼ ‘ਚ ਮਜ਼ਬੂਤ ​​ਹੋਵੇਗੀ।

ਲੁਧਿਆਣਾ ਪੱਛਮੀ ਸੀਟ ਦੀ ਜਿੱਤ ਬਾਰੇ ਕੇਜਰੀਵਾਲ ਨੇ ਕਿਹਾ ਕਿ ਇਹ ਸਿਰਫ਼ ਜ਼ਿਮਨੀ-ਚੋਣ ਨਹੀਂ ਹੈ, ਸਗੋਂ ਇੱਕ ਅਜਿਹਾ ਫੈਸਲਾ ਹੈ ਜੋ ਪੰਜਾਬ ਦੇ ਲੋਕਾਂ ਦੇ ਮੂਡ ਨੂੰ ਦਰਸਾਉਂਦਾ ਹੈ। ਇਸ ਚੋਣ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਸਰਕਾਰ ਦੇ ਕੰਮ ਤੋਂ ਖੁਸ਼ ਹਨ ਅਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਯੋਜਨਾਵਾਂ ‘ਤੇ ਮੋਹਰ ਲਗਾਈ ਹੈ |

ਕੇਜਰੀਵਾਲ ਨੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਦੀ ਜਿੱਤ ਦਾ ਫਰਕ 2022 ‘ਚ ਇਨ੍ਹਾਂ ਦੋਵਾਂ ਸੀਟਾਂ ‘ਤੇ ਦਰਜ ਕੀਤੀ ਗਈ ਜਿੱਤ ਨਾਲੋਂ ਦੁੱਗਣਾ ਸੀ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਸੰਕੇਤ ਹੈ ਕਿ ਲੋਕ ਪੰਜਾਬ ‘ਚ ਸਾਡੀ ਸਰਕਾਰ ਦੇ ਕੰਮ ਤੋਂ ਖੁਸ਼ ਹਨ ਅਤੇ ਗੁਜਰਾਤ ‘ਚ ਸਾਡਾ ਪ੍ਰਭਾਵ ਵੀ ਵੱਧ ਰਿਹਾ ਹੈ। ਜਦੋਂ ‘ਆਪ’ ਨੂੰ 2022 ਵਿੱਚ ਪੰਜਾਬ ਵਿੱਚ 117 ‘ਚੋਂ 92 ਸੀਟਾਂ ਮਿਲੀਆਂ ਸਨ |

ਗੁਜਰਾਤ ਦੀ ਰਾਜਨੀਤੀ ਬਾਰੇ ਗੱਲ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਦੋਗੁਣਾ ਫਰਕ ਜਿੱਤ ਦੇਣਾ ਲੋਕਾਂ ਦਾ ਇੱਕ ਵੱਡਾ ਫੈਸਲਾ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਦੋ-ਪੱਖੀ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਨੂੰ ਫਾਇਦਾ ਹੁੰਦਾ ਹੈ, ਪਰ ਗੁਜਰਾਤ ‘ਚ ਭਾਜਪਾ ਦੀ ਸਾਰੀ ਤਾਕਤ ਅਤੇ ਸਾਧਨਾਂ ਦੇ ਬਾਵਜੂਦ, ਲੋਕਾਂ ਨੇ ‘ਆਪ’ ਨੂੰ ਜਿਤਾਇਆ, ਜਿਸ ਤੋਂ ਸਪੱਸ਼ਟ ਹੈ ਕਿ ਗੁਜਰਾਤ ਦੇ ਲੋਕ ਭਾਜਪਾ ਦੇ 30 ਸਾਲਾਂ ਦੇ ਸ਼ਾਸਨ ਤੋਂ ਨਾਰਾਜ਼ ਹਨ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਅਤੇ ਪੰਜਾਬ ‘ਚ ਕੀਤੇ ਗਏ ਕੰਮਾਂ ਕਾਰਨ, ਗੁਜਰਾਤ ਦੇ ਲੋਕ ਹੁਣ ‘ਆਪ’ ‘ਤੇ ਭਰੋਸਾ ਕਰਨ ਲੱਗ ਪਏ ਹਨ।

Read More: ‘ਆਪ’ ਉਮੀਦਵਾਰ ਸੰਜੀਵ ਅਰੋੜਾ ਨੇ ਜਿੱਤੀ ਲੁਧਿਆਣਾ ਪੱਛਮੀ ਜ਼ਿਮਨੀ ਚੋਣ

Scroll to Top