ਜਲੰਧਰ ਸੜਕ ਹਾਦਸਾ

ਜਲੰਧਰ ‘ਚ ਦਰਦਨਾਕ ਸੜਕ ਹਾਦਸਾ, ਸੜਕ ਕਿਨਾਰੇ ਖੜ੍ਹੇ ਟਿੱਪਰ ‘ਚ ਵੱਜੀ ਕਾਰ

ਜਲੰਧਰ, 20 ਜੂਨ 2025: ਜਲੰਧਰ ‘ਚ ਅੱਜ ਤੜਕਸਾਰ ਦਰਦਨਾਕ ਸੜਕ ਹਾਦਸਾ (Road Accident) ਵਾਪਰਿਆ ਹੈ | ਇਹ ਹਾਦਸਾ ਪਠਾਨਕੋਟ ਬਾਈਪਾਸ ‘ਤੇ ਸਥਿਤ ਕੈਪੀਟਲ ਹਸਪਤਾਲ ਦੇ ਨੇੜੇ ਵਾਪਰਿਆ ਹੈ | ਇਸ ਹਾਦਸੇ ‘ਚ ਇੱਕ ਤੇਜ਼ ਰਫ਼ਤਾਰ ਕਾਰ ਸੜਕ ਕਿਨਾਰੇ ਖੜ੍ਹੇ ਟਿੱਪਰ ‘ਚ ਜਾ ਵੱਜੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ‘ਚ ਸਵਾਰ ਸਾਰੇ ਜਣੇ ਜ਼ਖਮੀ ਹੋ ਗਏ, ਜਦੋਂ ਕਿ ਇੱਕ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਹਾਦਸੇ (Road Accident) ‘ਚ ਜ਼ਖਮੀ ਵਿਅਕਤੀ ਦੀ ਪਛਾਣ ਮਨੀਸ਼ ਕੁਮਾਰ ਵਜੋਂ ਹੋਈ ਹੈ, ਜੋ ਜੰਮੂ ਤੋਂ ਛੁੱਟੀ ਬਿਤਾਉਣ ਤੋਂ ਬਾਅਦ ਚੰਡੀਗੜ੍ਹ ‘ਚ ਆਪਣੀ ਡਿਊਟੀ ‘ਤੇ ਵਾਪਸ ਜਾ ਰਿਹਾ ਸੀ। ਮਨੀਸ਼ ਸੀਆਰਪੀਐਫ ‘ਚ ਤਾਇਨਾਤ ਹੈ |

ਮਿਲੀ ਜਾਣਕਾਰੀ ਮੁਤਾਬਕ ਟਿੱਪਰ ਚਾਲਕ ਕੇਵਲ ਸਿੰਘ ਆਪਣੀ ਗੱਡੀ ਨੂੰ ਸੜਕ ਦੇ ਕਿਨਾਰੇ ਖੜ੍ਹਾ ਕਰਕੇ ਮੁਰੰਮਤ ਕਰਵਾ ਰਿਹਾ ਸੀ। ਉਸੇ ਸਮੇਂ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਵੈਗਨਆਰ ਕਾਰ ਨੇ ਪਿੱਛੇ ਤੋਂ ਟਿੱਪਰ ਨੂੰ ਟੱਕਰ ਮਾਰ ਦਿੱਤੀ। ਕਾਰ ‘ਚ ਤਿੰਨ ਜਣੇ ਸਵਾਰ ਸਨ, ਜਿਸ ‘ਚ ਇੱਕ ਆਦਮੀ, ਇੱਕ ਔਰਤ ਅਤੇ ਇੱਕ ਬੱਚਾ ਸ਼ਾਮਲ ਹੈ।

ਕਾਰ ਵਿੱਚ ਮੌਜੂਦ ਬੱਚਾ ਵੀ ਹਾਦਸੇ ਵਿੱਚ ਜ਼ਖਮੀ ਹੋ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਰੇਨ ਦੀ ਮੱਦਦ ਨਾਲ ਨੁਕਸਾਨੀ =ਕਾਰ ਨੂੰ ਹਟਾ ਦਿੱਤਾ ਅਤੇ ਆਵਾਜਾਈ ਨੂੰ ਆਮ ਬਣਾਇਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਇਸ ਆਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Read More: ਜਲੰਧਰ ‘ਚ ਨਸ਼ਾ ਕਰਦੇ ਡਾਕਟਰ ਦਾ ਵੀਡੀਓ ਵਾਇਰਲ, ਸਿਹਤ ਮੰਤਰੀ ਵੱਲੋਂ ਜਾਂਚ ਦੇ ਹੁਕਮ

Scroll to Top