SSC ਜੀਡੀ ਕਾਂਸਟੇਬਲ

SSC ਜੀਡੀ ਕਾਂਸਟੇਬਲ ਭਰਤੀ ਪ੍ਰੀਖਿਆ ਦਾ ਨਤੀਜਾ ਜਾਰੀ

ਚੰਡੀਗੜ੍ਹ, 17 ਜੂਨ 2025: SSC GD Constable Result 2025: ਸਟਾਫ ਸਿਲੈਕਸ਼ਨ ਕਮਿਸ਼ਨ ਨੇ ਬਹੁਤ ਉਡੀਕੀ ਜਾ ਰਹੀ ਜੀਡੀ ਕਾਂਸਟੇਬਲ ਭਰਤੀ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਜੀਡੀ ਪ੍ਰੀਖਿਆ ‘ਚ ਸ਼ਾਮਲ ਹੋਣ ਵਾਲੇ ਸਾਰੇ ਉਮੀਦਵਾਰ ਹੁਣ ਅਧਿਕਾਰਤ ਵੈੱਬਸਾਈਟ ssc.gov.in ‘ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ।

ਇਸ ਭਰਤੀ ਮੁਹਿੰਮ ਰਾਹੀਂ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPF) ਅਤੇ SSF ‘ਚ ਕਾਂਸਟੇਬਲ (GD), ਅਸਾਮ ਰਾਈਫਲਜ਼ ‘ਚ ਰਾਈਫਲਮੈਨ (GD) ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ‘ਚ ਸਿਪਾਹੀ ਦੀਆਂ 53,690 ਅਸਾਮੀਆਂ ਭਰੀਆਂ ਜਾਣਗੀਆਂ। ਪਹਿਲਾਂ ਅਸਾਮੀਆਂ ਦੀ ਗਿਣਤੀ 39,481 ਸੀ, ਜਿਸ ਨੂੰ ਬਾਅਦ ‘ਚ ਵਧਾ ਦਿੱਤਾ ਗਿਆ।

ਸਫਲ ਉਮੀਦਵਾਰਾਂ ਨੂੰ ਸਰੀਰਕ ਕੁਸ਼ਲਤਾ ਟੈਸਟ (PET) ਅਤੇ ਸਰੀਰਕ ਮਾਪ ਟੈਸਟ (PST) ਲਈ ਬੁਲਾਇਆ ਜਾਵੇਗਾ। PET PST ‘ਚ ਪਾਸ ਹੋਣ ਵਾਲਿਆਂ ਨੂੰ ਮੈਡੀਕਲ ਅਤੇ ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ। ਲਿਖਤੀ ਪ੍ਰੀਖਿਆ ‘ਚ ਪ੍ਰਾਪਤ ਅੰਕਾਂ ਦੇ ਆਧਾਰ ‘ਤੇ ਅੰਤਿਮ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ।

Read More: HSSC ਦੀ ਉਮੀਦਵਾਰਾਂ ਨੂੰ ਚੇਤਾਵਨੀ, ਗਲਤ ਜਾਣਕਾਰੀ ਭਰਨ ‘ਤੇ ਫਾਰਮ ਹੋਵੇਗਾ ਰੱਦ

Scroll to Top