ਈਰਾਨ, 16 ਜੂਨ 2025: Israel Iran Tension: ਈਰਾਨ ਅਤੇ ਇਜ਼ਰਾਈਲ ਤਣਾਅ ਲਗਾਤਾਰ ਵੱਧ ਰਿਹਾ ਹੈ | ਇਸਦੇ ਨਾਲ ਹੀ ਈਰਾਨ ਅਤੇ ਇਜ਼ਰਾਈਲ ਵਿਚਾਲੇ ਲੜਾਈ ਚੌਥੇ ਦਿਨ ਵੀ ਜਾਰੀ ਹੈ। ਇਜ਼ਰਾਈਲ ਵੱਲੋਂ ਬੀਤੇ ਦਿਨ ਯਾਨੀ ਐਤਵਾਰ ਰਾਤ ਨੂੰ ਈਰਾਨ ਦੇ ਵਿਦੇਸ਼ ਮੰਤਰਾਲੇ ‘ਤੇ ਹਮਲਾ ਕੀਤਾ ਗਈ ਹੈ। ਇਸ ਹਮਲੇ ‘ਚ 100 ਤੋਂ ਵੱਧ ਜਣਿਆਂ ਦੇ ਜ਼ਖਮੀ ਹਹੋਣ ਦੀ ਖ਼ਬਰ ਹੈ | ਇਜ਼ਰਾਈਲ ਨੇ ਇੱਕ ਦਿਨ ਪਹਿਲਾਂ ਈਰਾਨ ਦ ਰੱਖਿਆ ਮੰਤਰਾਲੇ ‘ਤੇ ਵੀ ਹਮਲਾ ਕੀਤਾ ਸੀ।
ਇਸ ਸਥਿਤੀ ‘ਚ ਈਰਾਨ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਹੁਣ ਤੱਕ ਇਜ਼ਰਾਈਲੀ ਹਮਲਿਆਂ ‘ਚ 224 ਜਣਿਆ ਦੀ ਜਾਨ ਜਾ ਚੁੱਕੀ ਹੈ, ਜਦੋਂ ਕਿ 1,277 ਤੋਂ ਵੱਧ ਵਿਅਕਤੀ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ ਅਮਰੀਕਾ ਸਥਿਤ ਮਨੁੱਖੀ ਅਧਿਕਾਰ ਕਾਰਕੁਨ ਸਮੂਹ ਨੇ ਦਾਅਵਾ ਕੀਤਾ ਹੈ ਕਿ ਈਰਾਨ ‘ਚ 406 ਜਣੇ ਮਾਰੇ ਗਏ ਹਨ।
ਦੂਜੇ ਪਾਸੇ ਈਰਾਨ ਨੇ ਵੀ ਇਜ਼ਰਾਈਲ ਖਿਲਾਫ਼ ਜਵਾਬੀ ਕਾਰਵਾਈ ਕੀਤੀ ਹੈ। ਈਰਾਨ ਨੇ ਸੋਮਵਾਰ ਸਵੇਰੇ ਮੱਧ ਇਜ਼ਰਾਈਲ ‘ਤੇ 4 ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ। ਇਸ ‘ਚ 5 ਜਣਿਆਂ ਦੀ ਮੌਤ ਹੋ ਗਈ, ਜਦੋਂ ਕਿ 90 ਜਣੇ ਜ਼ਖਮੀ ਹੋਏ। ਇਜ਼ਰਾਈਲ ‘ਚ ਈਰਾਨੀ ਹਮਲਿਆਂ ‘ਚ ਹੁਣ ਤੱਕ 20 ਜਣੇ ਮਾਰੇ ਗਏ ਹਨ, ਜਦੋਂ ਕਿ ਲਗਭਗ 500 ਜ਼ਖਮੀ ਹੋਏ ਹਨ।
ਪਾਕਿਸਤਾਨ ਨੇ ਇਜ਼ਰਾਈਲ ਵਿਰੁੱਧ ਹਮਲੇ ਵਿੱਚ ਈਰਾਨ ਦਾ ਸਮਰਥਨ ਕਰਨ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਇਸ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਇਸਲਾਮਾਬਾਦ ਨੇ ਅਜਿਹਾ ਕੁਝ ਨਹੀਂ ਕਿਹਾ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਪਾਕਿਸਤਾਨ ਈਰਾਨ ਦੇ ਨਾਲ ਹੈ।
ਈਰਾਨ ਨੇ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਲਈ ਜਾਸੂਸੀ ਕਰਨ ਦੇ ਦੋਸ਼ ‘ਚ ਇੱਕ ਵਿਅਕਤੀ ਨੂੰ ਫਾਂਸੀ ਦੇ ਦਿੱਤੀ ਹੈ। ਈਰਾਨ ਦੀ ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਮ੍ਰਿਤਕ ਦੀ ਪਛਾਣ ਇਸਮਾਈਲ ਫੇਕਰੀ ਵਜੋਂ ਹੋਈ ਹੈ। ਈਰਾਨ ਨੇ ਇਸ ਹਫ਼ਤੇ ਜਾਸੂਸੀ ਦੇ ਦੋਸ਼ ‘ਚ 9 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ।
Read More: ਡੋਨਾਲਡ ਟਰੰਪ ਵੱਲੋਂ ਈਰਾਨ ਨੂੰ ਪ੍ਰਮਾਣੂ ਪ੍ਰੋਗਰਾਮ ਬਾਰੇ ਵਾਸ਼ਿੰਗਟਨ ਨਾਲ ਸਮਝੌਤਾ ਕਰਨ ਦੀ ਅਪੀਲ