Helicopter Crashes Kedarnath: ਹੈਲੀਕਾਪਟਰ ਹਾਦਸਾਗ੍ਰਸਤ, ਪਾਇਲਟ ਸਮੇਤ 5 ਜਣਿਆਂ ਦੀ ਮੌ.ਤ

15 ਜੂਨ 2025: ਕੇਦਾਰਨਾਥ (Kedarnath) ਨੇੜੇ ਗੌਰੀਕੁੰਡ ਤੋਂ ਇਕ ਸਵੇਰੇ-ਸਵੇਰੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇਈਏ ਕਿ ਇੱਕ ਹੈਲੀਕਾਪਟਰ (Helicopter ) ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ ਪਾਇਲਟ ਸਮੇਤ 5 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਹੈਲੀਕਾਪਟਰ ਗੌਰੀਕੁੰਡ ਤੋਂ ਕੇਦਾਰਨਾਥ ਜਾ ਰਿਹਾ ਸੀ।

ਹੈਲੀਕਾਪਟਰ ਕਰੈਸ਼ (Helicopter Crashes) ਹੋ ਕੇ ਗੌਰੀਕੁੰਡ ਦੇ ਜੰਗਲਾਂ ਵਿੱਚ ਡਿੱਗ ਗਿਆ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਹ ਹਾਦਸਾ ਖਰਾਬ ਮੌਸਮ ਕਾਰਨ ਹੋਇਆ ਹੈ। ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਗੌਰੀਕੁੰਡ ਤੋਂ ਵੀ ਬਚਾਅ ਟੀਮ ਭੇਜੀ ਜਾ ਰਹੀ ਹੈ। ਹੈਲੀਕਾਪਟਰ ਆਰੀਅਨ ਏਵੀਏਸ਼ਨ ਕੰਪਨੀ ਦਾ ਹੈ।

ਦੱਸ ਦੇਈਏ ਕਿ ਇਸ ਤੋਂ ਥੋੜ੍ਹੇ ਦਿਨ ਪਹਿਲਾਂ ਵੀ ਇਕ ਵੱਡਾ ਜਹਾਜ ਹਾਸਦਗ੍ਰਸ੍ਤ ਹੋਇਆ ਸੀ ਜਿਸ ਵਿੱਚ 300 ਦੇ ਨੇੜੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ| ਅਜਿਹਾ ਹੀ ਮਾਮਲਾ ਅੱਜ ਕੇਦਾਰਨਾਥ ਤੋਂ ਸਾਹਮਣੇ ਆ ਰਿਹਾ ਹੈ|

ਇਹ ਲੋਕ ਹੈਲੀਕਾਪਟਰ ਵਿੱਚ ਸਨ ਸਵਾਰ

1. ਰਾਜਵੀਰ-ਪਾਇਲਟ

2. ਵਿਕਰਮ ਰਾਵਤ ਬੀਕੇਟੀਸੀ ਨਿਵਾਸੀ ਰਾਸੀ ਉਖੀਮਠ

3. ਵਿਨੋਦ

4. ਤ੍ਰਿਸ਼ਟੀ ਸਿੰਘ

5. ਰਾਜਕੁਮਾਰ

6. ਸ਼ਰਧਾ

7. ਰਾਸ਼ੀ

ਸੀਐਮ ਧਾਮੀ ਨੇ ਦੁੱਖ ਪ੍ਰਗਟ ਕੀਤਾ

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਹੈਲੀਕਾਪਟਰ ਹਾਦਸੇ ਬਾਰੇ ਬਹੁਤ ਦੁਖਦਾਈ ਖ਼ਬਰ ਮਿਲੀ ਹੈ। ਐਸਡੀਆਰਐਫ, ਸਥਾਨਕ ਪ੍ਰਸ਼ਾਸਨ ਅਤੇ ਹੋਰ ਬਚਾਅ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਮੈਂ ਬਾਬਾ ਕੇਦਾਰ ਨੂੰ ਸਾਰੇ ਯਾਤਰੀਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਹਾਂ।

Read More: Kedarnath News: ਕੇਦਾਰਨਾਥ ਜਾ ਰਹੇ ਹੈਲੀਕਾਪਟਰ ਦੀ ਸੜਕ ‘ਤੇ ਐਮਰਜੈਂਸੀ ਲੈਂਡਿੰਗ

Scroll to Top