13 ਜੂਨ 2025: ਕਪੂਰਥਲਾ ਵਿੱਚ ਅੱਜ ਇੱਕ ਬਾਈਕ ਅਤੇ ਟਰੈਕਟਰ ਟਰਾਲੀ ( bike and tractor trolley) ਦੀ ਟੱਕਰ ਹੋ ਗਈ, ਜਿਸ ਵਿੱਚ ਇੱਕ 17 ਸਾਲਾ ਨਾਬਾਲਗ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੋਹਨ ਗਿੱਲ (rohan gill) ਵਜੋਂ ਹੋਈ ਹੈ, ਜੋ ਕਿ ਨੂਰਪੁਰ ਜਨੂਹਾ ਦਾ ਰਹਿਣ ਵਾਲਾ ਸੀ। ਇਹ ਹਾਦਸਾ ਭੰਡਾਲ ਪਿੰਡ ਬੇਟ ਅੱਡਾ ਵਿਖੇ ਵਾਪਰਿਆ। ਰੋਹਨ ਆਪਣੇ ਘਰ ਲਈ ਸਾਮਾਨ ਖਰੀਦਣ ਲਈ ਬਾਜ਼ਾਰ ਗਿਆ ਸੀ।
ਭੰਡਾਲ ਬੇਟ ਅੱਡਾ ਨੇੜੇ ਉਸਦੀ ਸਾਈਕਲ ਇੱਕ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਰੋਹਨ ਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਲਿਜਾਇਆ ਗਿਆ। ਹਸਪਤਾਲ ਵਿੱਚ ਡਿਊਟੀ ‘ਤੇ ਤਾਇਨਾਤ ਡਾਕਟਰ ਮੋਹਿਨ ਮੁਹੰਮਦ ਨੇ ਜਾਂਚ ਤੋਂ ਬਾਅਦ ਰੋਹਨ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ (police) ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ (postmartem) ਲਈ ਮੁਰਦਾਘਰ ਵਿੱਚ ਰੱਖ ਦਿੱਤਾ ਹੈ। ਥਾਣਾ ਢਿਲਵਾਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Read More: ਜਲੰਧਰ ‘ਚ ਕਾਰ ਤੇ ਐਕਟਿਵਾ ਵਿਚਾਲੇ ਭਿਆਨਕ ਟੱਕਰ, 2 ਸਕੂਲੀ ਵਿਦਿਆਰਥੀ ਗੰਭੀਰ ਜ਼ਖਮੀ