ਗੁਜਰਾਤ , 12 ਜੂਨ 2025: Plane crashes in Ahmedabad: ਗੁਜਰਾਤ ਦੇ ਅਹਿਮਦਾਬਾਦ ‘ਚ ਇੱਕ ਹਵਾਈ ਜਹਾਜ਼ ਹਾਦਸੇ ਦੀ ਖ਼ਬਰ ਹੈ। ਇਹ ਹਾਦਸਾ ਅਹਿਮਦਾਬਾਦ ਦੇ ਮੇਘਾਨੀ ਇਲਾਕੇ ‘ਚ ਵਾਪਰਿਆ। ਹਾਦਸੇ ਤੋਂ ਬਾਅਦ ਅਸਮਾਨ ‘ਚ ਧੂੰਏਂ ਦਾ ਇੱਕ ਵੱਡਾ ਬੱਦਲ ਦਿਖਾਈ ਦੇ ਰਿਹਾ ਹੈ।
ਜਾਣਕਾਰੀ ਮੁਤਾਬਕ ਏਅਰ ਇੰਡੀਆ ਦਾ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਅਹਿਮਦਾਬਾਦ ‘ਚ ਹਾਦਸਾਗ੍ਰਸਤ ਹੋਇਆ ਹੈ। ਇਸ ‘ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਸਮੇਤ 242 ਯਾਤਰੀ ਸਵਾਰ ਸਨ। ਇਹ ਹਵਾਈ ਜਹਾਜ਼ ਲੰਡਨ ਜਾ ਰਿਹਾ ਸੀ ਜਦੋਂ ਟੇਕਆਫ ਦੌਰਾਨ ਹਵਾਈ ਅੱਡੇ ਦੀ ਸੀਮਾ ਦੇ ਨੇੜੇ ਕਰੈਸ਼ ਹੋ ਗਿਆ |
ਏਅਰ ਇੰਡੀਆ ਦੀ ਉਡਾਣ ਨੰਬਰ AI-171 ਨੇ ਦੁਪਹਿਰ 1.38 ਵਜੇ ਉਡਾਣ ਭਰੀ। ਇਹ ਦੁਪਹਿਰ 1.40 ਵਜੇ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਏਅਰ ਕਸਟਮ ਕਾਰਗੋ ਦਫਤਰ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ, ਜੋ ਕਿ ਹਵਾਈ ਅੱਡੇ ਦੇ ਕੈਂਪਸ ਦੇ ਨਾਲ ਲੱਗਦਾ ਹੈ।
ਇਸ ਹਾਦਸੇ ਨਾਲ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਹਾਜ਼ ਹਾਦਸੇ ਤੋਂ ਬਾਅਦ NDRF ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ ਹੈ।
Read More: Helicopter Crash: ਕੇਦਾਰਨਾਥ ਧਾਮ ‘ਚ ਮਰੀਜ਼ ਨੂੰ ਲੈਣ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ