ਹਰਿਆਣਾ, 12 ਜੂਨ 2025: Ramniwas Surjakhera Arrested: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ (HSVP) ਦੇ ਬਹੁ ਚਰਚਿਤ ਕਥਿਤ ਘਪਲੇ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਹੈ। ਈਡੀ ਚੰਡੀਗੜ੍ਹ ਦੀ ਟੀਮ ਨੇ ਹਰਿਆਣਾ ਦੇ ਨਰਵਾਣਾ ਤੋਂ JJP ਦੇ ਸਾਬਕਾ ਵਿਧਾਇਕ ਰਾਮਨਿਵਾਸ ਸੂਰਜਾਖੇੜਾ (Ramniwas Surjakhera Arrested) ਅਤੇ HSVP ਦੇ ਸਾਬਕਾ ਅਧਿਕਾਰੀ ਸੁਨੀਲ ਬਾਂਸਲ ਨੂੰ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਨੂੰ ਪੰਚਕੂਲਾ ਜ਼ਿਲ੍ਹਾ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਪੰਜ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਰਾਮਨਿਵਾਸ ਅਤੇ ਸੁਨੀਲ ਬਾਂਸਲ HSVP ਵਿੱਚ ਇਕੱਠੇ ਕਥਿਤ ਤੌਰ ‘ਤੇ ਧੋਖਾਧੜੀ ਕਰਦੇ ਸਨ। ਈਡੀ ਨੇ ਦੋ ਸਾਲ ਪਹਿਲਾਂ ਹਰਿਆਣਾ ਪੁਲਿਸ ਦੁਆਰਾ ਦਰਜ ਕੀਤੀ ਐੱਫ.ਆਈ.ਆਰ ਦੇ ਆਧਾਰ ‘ਤੇ ਜਾਂਚ ਸ਼ੁਰੂ ਕੀਤੀ ਸੀ।
ਹਰਿਆਣਾ ਪੁਲਿਸ ਨੇ ਸਾਲ 2023 ‘ਚ ਉਨ੍ਹਾਂ ਵਿਰੁੱਧ 70 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ। ਇਸ ਤੋਂ ਬਾਅਦ, ਜਦੋਂ ਈਡੀ ਨੇ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ, ਤਾਂ ਪਤਾ ਲੱਗਾ ਕਿ ਮੁਲਜ਼ਮਾਂ ਨੇ 225 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਰਾਮਨਿਵਾਸ ਸੁਰਜਾਖੇੜਾ (Ramniwas Surjakhera Arrested) ਸਾਲ 2019 ਤੋਂ 2024 ਤੱਕ ਨਰਵਾਣਾ ਵਿਧਾਨ ਸਭਾ ਸੀਟ ਤੋਂ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਵਿਧਾਇਕ ਰਹੇ ਹਨ।
ਵਿਧਾਇਕ ਬਣਨ ਤੋਂ ਪਹਿਲਾਂ, ਉਹ ਖੁਦ ਐਚਐਸਵੀਪੀ ‘ਚ ਇੱਕ ਅਧਿਕਾਰੀ ਸਨ ਅਤੇ ਸੇਵਾਮੁਕਤੀ ਤੋਂ ਬਾਅਦ ਰਾਜਨੀਤੀ ‘ਚ ਆਏ ਸਨ। ਦੋ ਸਾਲ ਪਹਿਲਾਂ, ਹਰਿਆਣਾ ਪੁਲਿਸ ਨੇ ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਸੀ। ਇੱਕ ਐਚਐਸਵੀਪੀ ਅਧਿਕਾਰੀ ਦੁਆਰਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ।
ਇਹ ਦੋਸ਼ ਲਗਾਇਆ ਗਿਆ ਸੀ ਕਿ ਐਚਐਸਵੀਪੀ ਦੇ ਪੰਜਾਬ ਨੈਸ਼ਨਲ ਬੈਂਕ ਖਾਤੇ ‘ਚੋਂ ਕੁਝ ਲੋਕਾਂ ਨੂੰ ਪੈਸੇ ਟ੍ਰਾਂਸਫਰ ਕੀਤੇ ਜਾ ਰਹੇ ਸਨ। ਸਾਲ 2015 ਅਤੇ 2019 ਦੇ ਵਿਚਕਾਰ, ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਕੁਝ ਚੁਣੇ ਹੋਏ ਖਾਤਿਆਂ ‘ਚ ਲਗਭਗ 70 ਕਰੋੜ ਰੁਪਏ ਦੀ ਰਕਮ ਟ੍ਰਾਂਸਫਰ ਕੀਤੀ ਗਈ ਸੀ। ਇਸ ਤੋਂ ਬਾਅਦ, ਐਚਐਸਵੀਪੀ ਨੇ ਇੱਕ ਅੰਦਰੂਨੀ ਜਾਂਚ ਸ਼ੁਰੂ ਕੀਤੀ ਜਿਸ ‘ਚ ਪਾਇਆ ਗਿਆ ਕਿ ਰਾਮਨਿਵਾਸ ਅਤੇ ਸੁਨੀਲ ਬਾਂਸਲ ਇਕੱਠੇ ਇਹ ਧੋਖਾਧੜੀ ਕਰ ਰਹੇ ਸਨ।
ਪੈਸੇ ਉਨ੍ਹਾਂ ਲੋਕਾਂ ਦੇ ਬੈਂਕ ਖਾਤਿਆਂ ‘ਚ ਭੇਜੇ ਗਏ ਸਨ ਜਿਨ੍ਹਾਂ ਦੀ ਜ਼ਮੀਨ ਐਚਐਸਵੀਪੀ ਦੁਆਰਾ ਐਕੁਆਇਰ ਵੀ ਨਹੀਂ ਕੀਤੀ ਗਈ ਸੀ। ਪੁਲਿਸ ਐਫਆਈਆਰ ਤੋਂ ਬਾਅਦ, ਈਡੀ ਨੇ ਵੀ ਕੇਸ ਦਰਜ ਕੀਤਾ ਅਤੇ ਜਾਂਚ ਸ਼ੁਰੂ ਕੀਤੀ। ਈਡੀ ਨੇ ਸਾਰੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਲੋਕਾਂ ਦੇ ਬਿਆਨ ਲਏ ਜਿਨ੍ਹਾਂ ਦੇ ਖਾਤਿਆਂ ‘ਚ ਪੈਸੇ ਜਮ੍ਹਾ ਕੀਤੇ ਜਾ ਰਹੇ ਸਨ।
Read More: ਜ਼ਮੀਨ ਘਪਲੇ ਮਾਮਲੇ ‘ਚ ਉੱਤਰਾਖੰਡ ਸਰਕਾਰ ਦੀ ਵੱਡੀ ਕਾਰਵਾਈ, ਇੱਕ IAS ਸਮੇਤ 12 PCS ਅਫ਼ਸਰ ਮੁਅੱਤਲ