AUS ਬਨਾਮ SA

AUS ਬਨਾਮ SA: ਸਟੀਵ ਸਮਿਥ ਨੇ ਤੋੜਿਆ 99 ਸਾਲ ਪੁਰਾਣਾ ਰਿਕਾਰਡ, ਬਣੇ ਇਹ ਰਿਕਾਰਡ

ਲਾਰਡਜ਼, 12 ਜੂਨ 2025: AUS ਬਨਾਮ SA WTC Final: ਲਾਰਡਜ਼ ਵਿਖੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2023-25 ​​ਦੇ ਫਾਈਨਲ ਦੇ ਪਹਿਲੇ ਦਿਨ ਤੇਜ਼ ਗੇਂਦਬਾਜ਼ਾਂ ਦਾ ਦਬਦਬਾ ਰਿਹਾ। ਕਾਗਿਸੋ ਰਬਾਡਾ (51 ਦੌੜਾਂ ‘ਤੇ ਪੰਜ ਵਿਕਟਾਂ) ਅਤੇ ਮਾਰਕੋ ਜੈਨਸਨ (49 ਦੌੜਾਂ ‘ਤੇ ਤਿੰਨ ਵਿਕਟਾਂ) ਦੀ ਤੇਜ਼ ਗੇਂਦਬਾਜ਼ੀ ਨਾਲ ਆਸਟ੍ਰੇਲੀਆ ਨੂੰ 212 ਦੌੜਾਂ ‘ਤੇ ਢੇਰ ਕਰਨ ਤੋਂ ਬਾਅਦ, ਦੱਖਣੀ ਅਫਰੀਕਾ ਦੀ ਸ਼ੁਰੂਆਤ ਵੀ ਖ਼ਰਾਬ ਰਹੀ ਅਤੇ ਪਹਿਲੇ ਦਿਨ ਦੀ ਖੇਡ ਦੇ ਅੰਤ ਤੱਕ 43 ਦੌੜਾਂ ‘ਤੇ ਚਾਰ ਵਿਕਟਾਂ ਗੁਆ ਦਿੱਤੀਆਂ।

ਆਸਟ੍ਰੇਲੀਆ ਸਟੀਵ ਸਮਿਥ ਬਣਾਇਆ ਰਿਕਾਰਡ

ਆਸਟ੍ਰੇਲੀਆ ਦੇ ਸਟੀਵ ਸਮਿਥ ਲੰਡਨ ਦੇ ਲਾਰਡਜ਼ ਸਟੇਡੀਅਮ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਵਿਦੇਸ਼ੀ ਬੱਲੇਬਾਜ਼ ਵੀ ਬਣ ਗਏ। ਸਟੀਵ ਸਮਿਥ ਇੱਕ ਨਿਰਪੱਖ ਸਥਾਨ ‘ਤੇ ਟੈਸਟ ਕ੍ਰਿਕਟ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਇਸ ਮਾਮਲੇ ‘ਚ ਸਟੀਵ ਸਮਿਥ ਨੇ ਰਿਕੀ ਪੋਂਟਿੰਗ ਦਾ ਰਿਕਾਰਡ ਤੋੜ ਦਿੱਤਾ। ਪੋਂਟਿੰਗ ਨੇ ਇੱਕ ਨਿਰਪੱਖ ਸਥਾਨ ‘ਤੇ 8 ਪਾਰੀਆਂ ਵਿੱਚ 470 ਦੌੜਾਂ ਬਣਾਈਆਂ ਸਨ, ਜਦੋਂ ਕਿ ਸਟੀਵ ਸਮਿਥ ਨੇ 11 ਪਾਰੀਆਂ ‘ਚ 474* ਦੌੜਾਂ ਬਣਾਈਆਂ ਹਨ।

ਇਸ ਮਾਮਲੇ ‘ਚ ਸਮਿਥ ਨੇ ਆਪਣੇ ਹੀ ਦੇਸ਼ ਦੇ ਵਾਰਨ ਬਾਰਡਸਲੇ ਦਾ 99 ਸਾਲ ਪੁਰਾਣਾ ਰਿਕਾਰਡ ਤੋੜਿਆ ਹੈ। ਬਾਰਡਸਲੇ ਨੇ ਲਾਰਡਜ਼ ਦੇ ਮੈਦਾਨ ‘ਤੇ 575 ਦੌੜਾਂ ਬਣਾਈਆਂ ਸਨ। ਹੁਣ ਸਮਿਥ ਦੇ ਖਾਤੇ ਵਿੱਚ 578 ਦੌੜਾਂ ਹਨ।

WTC ਫਾਈਨਲ ‘ਚ ਇੱਕ ਅਰਧ ਸੈਂਕੜੇ ਦੀ ਪਾਰੀ ਖੇਡ ਕੇ ਸਮਿਥ ਇੰਗਲੈਂਡ ‘ਚ 18 ਅਰਧ ਸੈਂਕੜੇ ਤੋਂ ਵੱਧ ਸਕੋਰ ਬਣਾਉਣ ਵਾਲਾ ਸਭ ਤੋਂ ਵੱਧ ਵਿਦੇਸ਼ੀ ਬੱਲੇਬਾਜ਼ ਬਣ ਗਿਆ। ਉਨ੍ਹਾਂ ਨੇ ਆਸਟ੍ਰੇਲੀਆ ਦੇ ਐਲਨ ਬਾਰਡਰ ਅਤੇ ਵੈਸਟਇੰਡੀਜ਼ ਦੇ ਵਿਵੀਅਨ ਰਿਚਰਡਸ ਦਾ ਰਿਕਾਰਡ ਤੋੜਿਆ। ਦੋਵਾਂ ਦਾ ਇੰਗਲੈਂਡ ‘ਚ 17 ਫਿਫਟੀ ਪਲੱਸ ਸਕੋਰ ਦਾ ਰਿਕਾਰਡ ਹੈ।

ਦੋਵਾਂ ਟੀਮਾਂ (AUS ਬਨਾਮ SA) ਦੇ ਨੰਬਰ ਇੱਕ ਬੱਲੇਬਾਜ਼ ਜ਼ੀਰੋ ‘ਤੇ ਹੋਏ ਆਊਟ

ਦਰਅਸਲ, ਇੰਗਲੈਂਡ ‘ਚ ਟੈਸਟ ਕ੍ਰਿਕਟ 1880 ਤੋਂ ਖੇਡਿਆ ਜਾ ਰਿਹਾ ਹੈ। ਉਦੋਂ ਤੋਂ, ਇਸ ਫਾਈਨਲ ਤੋਂ ਪਹਿਲਾਂ ਇਸ ਦੇਸ਼ ‘ਚ 561 ਟੈਸਟ ਖੇਡੇ ਗਏ ਸਨ, ਪਰ ਇਹ ਰਿਕਾਰਡ ਕਦੇ ਨਹੀਂ ਬਣਿਆ। ਹੁਣ ਫਾਈਨਲ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਇੰਗਲੈਂਡ ‘ਚ ਕਿਸੇ ਟੈਸਟ ‘ਚ, ਦੋਵਾਂ ਟੀਮਾਂ ਦੇ ਨੰਬਰ ਇੱਕ ਬੱਲੇਬਾਜ਼ (ਪਹਿਲੀ ਗੇਂਦ ‘ਤੇ ਸਟ੍ਰਾਈਕ ਲੈਣ ਵਾਲਾ ਬੱਲੇਬਾਜ਼) ਆਪਣੀ-ਆਪਣੀ ਪਹਿਲੀ ਪਾਰੀ ‘ਚ ਆਪਣਾ ਖਾਤਾ ਨਹੀਂ ਖੋਲ੍ਹ ਸਕਿਆ।

ਬੁੱਧਵਾਰ ਨੂੰ ਆਸਟ੍ਰੇਲੀਆ ਦੇ ਉਸਮਾਨ ਖਵਾਜਾ ਜ਼ੀਰੋ ‘ਤੇ ਆਊਟ ਹੋ ਗਏ। ਖਵਾਜਾ ਨੂੰ ਰਬਾਡਾ ਨੇ ਪੈਵੇਲੀਅਨ ਭੇਜਿਆ। ਇਸ ਤੋਂ ਬਾਅਦ ਏਡਨ ਮਾਰਕਰਾਮ ਵੀ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ ‘ਚ ਆਪਣਾ ਖਾਤਾ ਨਹੀਂ ਖੋਲ੍ਹ ਸਕਿਆ। ਇੰਗਲੈਂਡ ‘ਚ ਟੈਸਟ ਕ੍ਰਿਕਟ ਦੇ 145 ਸਾਲਾਂ ਦੇ ਇਤਿਹਾਸ ‘ਚ ਇਹ ਅਣਚਾਹੇ ਰਿਕਾਰਡ ਪਹਿਲੀ ਵਾਰ ਬਣਿਆ। ਕੁੱਲ ਮਿਲਾ ਕੇ (ਸਾਰੇ ਦੇਸ਼ਾਂ ਸਮੇਤ) ਇਹ 10ਵੀਂ ਵਾਰ ਹੋਇਆ ਹੈ।

ਵੈਬਸਟਰ ਨੇ ਵਿਆਨ ਮੁਲਡਰ ਦੇ ਗੇਂਦ ‘ਤੇ ਦੋ ਚੌਕੇ ਮਾਰੇ ਅਤੇ ਫਿਰ ਉਸੇ ਗੇਂਦਬਾਜ਼ ਦੇ ਗੇਂਦ ‘ਤੇ ਇੱਕ ਦੌੜ ਲਗਾ ਕੇ 69 ਗੇਂਦਾਂ ‘ਚ ਆਪਣਾ ਦੂਜਾ ਅਰਧ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਕੈਰੀ ਦੇ ਨਾਲ ਮਿਲ ਕੇ ਚਾਹ ਦੇ ਸਮੇਂ ਤੱਕ ਆਸਟ੍ਰੇਲੀਆ ਨੂੰ ਹੋਰ ਕੋਈ ਵਿਕਟ ਨਹੀਂ ਡਿੱਗਣ ਦਿੱਤੀ | ਆਸਟ੍ਰੇਲੀਆ ਨੇ ਦੂਜੇ ਸੈਸ਼ਨ ‘ਚ ਇੱਕ ਵਿਕਟ ‘ਤੇ 123 ਦੌੜਾਂ ਬਣਾ ਕੇ ਮੈਚ ‘ਚ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ।

Read More: SA ਬਨਾਮ AUS WTC Final: ਆਸਟ੍ਰੇਲੀਆ ਦੇ ਪੰਜ ਬੱਲੇਬਾਜ਼ ਆਊਟ, ਸਮਿਥ 66 ਦੌੜਾਂ ਬਣ ਕੇ ਪਵੇਲੀਅਨ ਪਰਤੇ

Scroll to Top