ਦੇਸ਼, 10 ਜੂਨ 2025: Upsc Prelims Result CSE: UPSC ਸਿਵਲ ਸੇਵਾ ਪ੍ਰੀਲਿਮ ਪ੍ਰੀਖਿਆ 2025 ਦੇ ਅਧਿਕਾਰਤ ਨਤੀਜੇ ਦੀ ਉਡੀਕ ਕਰ ਰਹੇ ਉਮੀਦਵਾਰ ਇਸ ਸਾਲ ਦੇ ਕੱਟਆਫ ਨੂੰ ਲੈ ਕੇ ਚਿੰਤਤ ਹਨ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਵੱਲੋਂ 25 ਮਈ ਨੂੰ ਕਰਵਾਈ ਗਈ ਸਿਵਲ ਸੇਵਾ ਪ੍ਰੀਖਿਆ ਦਾ ਨਤੀਜਾ ਛੇਤੀ ਹੀ ਐਲਾਨੇ ਜਾਣ ਦੀ ਉਮੀਦ ਹੈ।
ਜਿਕਰਯੋਗ ਹੈ ਕਿ ਪਿਛਲੇ ਸਾਲਾਂ ਦੇ ਰੁਝਾਨ ਨੂੰ ਦੇਖਦੇ ਹੋਏ ਇਸ ਸਾਲ ਨਤੀਜਾ ਪ੍ਰੀਖਿਆ ਤੋਂ 15 ਦਿਨ ਬਾਅਦ ਆ ਸਕਦਾ ਹੈ। ਉਮੀਦਵਾਰ UPSC ਵੈੱਬਸਾਈਟ upsc.gov.in ‘ਤੇ ਆਪਣਾ ਨਤੀਜਾ ਦੇਖ ਸਕਣਗੇ। ਨਤੀਜੇ ਦੇ ਨਾਲ ਕਮਿਸ਼ਨ ਸ਼੍ਰੇਣੀ ਅਨੁਸਾਰ UPSC ਪ੍ਰੀਲਿਮ ਕਟਆਫ 2025 ਸੂਚੀ ਵੀ ਜਾਰੀ ਕਰੇਗਾ।
UPSC ਪ੍ਰੀਲਿਮ ਪ੍ਰੀਖਿਆ 2025 ( Upsc Prelims Result CSE) ਦੇ ਨਤੀਜੇ ਦੇ ਨਾਲ ਉਮੀਦਵਾਰ ਆਪਣੇ ਸੁਰੱਖਿਅਤ ਸਕੋਰ ਅਤੇ ਕਟਆਫ ਨੂੰ ਲੈ ਕੇ ਚਿੰਤਤ ਹਨ। 2023 ਦੇ ਮੁਕਾਬਲੇ 2024 ਦੇ ਕੱਟਆਫ ‘ਚ ਕਾਫ਼ੀ ਵਾਧਾ ਹੋਇਆ ਸੀ। ਪਰ 2022 ਤੋਂ ਬਾਅਦ, 2023 ਦਾ ਕੱਟਆਫ ਹੇਠਾਂ ਆ ਗਿਆ। 2020 ‘ਚ ਪਿਛਲੇ ਪੰਜ ਸਾਲਾਂ ‘ਚ ਸਭ ਤੋਂ ਵੱਧ ਕੱਟਆਫ ਸੀ। ਇਹ ਦਰਸਾਉਂਦਾ ਹੈ ਕਿ ਪ੍ਰੀਲਿਮ ਕਟਆਫ ਦਾ ਪੈਟਰਨ ਪ੍ਰੀਖਿਆ ਦੇ ਪੱਧਰ, ਪ੍ਰਸ਼ਨ ਪੈਟਰਨ ਅਤੇ ਵਿਸ਼ਿਆਂ ਦੇ ਕਾਰਨ ਬਦਲਦਾ ਰਹਿੰਦਾ ਹੈ।
Read More: UPSC Civil Service Exam 2025: UPSC ਸਿਵਲ ਸੇਵਾਵਾਂ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਸ਼ੁਰੂ, ਪੜ੍ਹੋ ਪੂਰੇ ਵੇਰਵੇ