Census In India

Census In India: ਭਾਰਤ ‘ਚ 16 ਸਾਲਾਂ ਬਾਅਦ ਹੋਵੇਗੀ ਡਿਜੀਟਲ ਜਨਗਣਨਾ

ਦੇਸ਼, 05 ਜੂਨ 2025: Census In India: ਭਾਰਤ ‘ਚ ਅਗਲੇ ਸਾਲ 2027 ‘ਚ ਜਨਗਣਨਾ ਦੇਸ਼ ਦੀ ਪਹਿਲੀ ਡਿਜੀਟਲ ਜਨਗਣਨਾ ਹੋਵੇਗੀ | ਜਿਸ ‘ਚ ਲੋਕ ਆਪਣੇ ਬਾਰੇ ਜਾਣਕਾਰੀ ਦਰਜ ਕਰ ਸਕਣਗੇ। ਘਰਾਂ ਦੀ ਗਿਣਤੀ ਜਾਂ ਸੂਚੀਕਰਨ ਦਾ ਪੜਾਅ ਅਪ੍ਰੈਲ 2026 ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ। ਜਿਕਰਯੋਗ ਹੈ ਕਿ ਇਹ ਦੇਸ਼ ਦੀ 16ਵੀਂ ਜਨਗਣਨਾ ਹੈ, ਜੋ 16 ਸਾਲਾਂ ਬਾਅਦ ਹੋਵੇਗੀ।

ਇਸ ਤੋਂ ਪਹਿਲਾਂ ਦੇਸ਼ ‘ਚ ਜਨਗਣਨਾ 2011 ‘ਚ ਕੀਤੀ ਗਈ ਸੀ। ਇਸ ਲਈ 30 ਲੱਖ ਤੋਂ ਵੱਧ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਜਨਗਣਨਾ ਕਰਨ ਲਈ ਸਿਖਲਾਈ ਦਿੱਤੀ ਜਾਵੇਗੀ। ਉਹ ਘਰ-ਘਰ ਜਾ ਕੇ ਗਿਣਤੀ ਕਰਨਗੇ। ਪੂਰੀ ਜਨਗਣਨਾ ਪ੍ਰਕਿਰਿਆ ‘ਤੇ 13,000 ਕਰੋੜ ਰੁਪਏ ਤੋਂ ਵੱਧ ਖਰਚ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਸ ਜਨਗਣਨਾ ਦੌਰਾਨ ਰਾਸ਼ਟਰੀ ਆਬਾਦੀ ਰਜਿਸਟਰ (NPR) ਨੂੰ ਅਪਡੇਟ ਕੀਤਾ ਜਾਵੇਗਾ ਜਾਂ ਨਹੀਂ।

ਜਨਗਣਨਾ ਦੌਰਾਨ ਨਾਗਰਿਕਾਂ ਤੋਂ ਕਿਹੜੇ ਸਵਾਲ ਪੁੱਛੇ ਜਾਣਗੇ ?

ਜਨਗਣਨਾ (Census In India) ਦੌਰਾਨ ਨਾਗਰਿਕਾਂ ਤੋਂ ਸਵਾਲ ਪੁੱਛੇ ਜਾਣਗੇ ਜਿਵੇਂ ਕਿ ਉਹ ਆਪਣੇ ਘਰ ‘ਚ ਕਿਹੜਾ ਅਨਾਜ ਖਾਂਦੇ ਹਨ, ਪੀਣ ਵਾਲੇ ਪਾਣੀ ਦਾ ਮੁੱਖ ਸਰੋਤ, ਰੌਸ਼ਨੀ ਦਾ ਮੁੱਖ ਸਰੋਤ, ਪਖਾਨਿਆਂ ਤੱਕ ਪਹੁੰਚ, ਪਖਾਨੇ ਦੀ ਕਿਸਮ, ਅਤੇ ਗੰਦੇ ਪਾਣੀ ਦੇ ਨਿਕਾਸ ਲਈ ਕੀ ਪ੍ਰਬੰਧ ਹੈ। ਇਸ ਤੋਂ ਇਲਾਵਾ, ਨਹਾਉਣ ਦੀਆਂ ਸਹੂਲਤਾਂ ਦੀ ਉਪਲਬਧਤਾ, ਰਸੋਈ ਅਤੇ ਐਲਪੀਜੀ ਪੀਐਨਜੀ ਕਨੈਕਸ਼ਨ ਦੀ ਉਪਲਬਧਤਾ, ਖਾਣਾ ਪਕਾਉਣ ਲਈ ਵਰਤੇ ਜਾਣ ਵਾਲੇ ਮੁੱਖ ਬਾਲਣ ਅਤੇ ਰੇਡੀਓ, ਟਰਾਂਜਿਸਟਰ ਅਤੇ ਟੈਲੀਵਿਜ਼ਨ ਦੀ ਉਪਲਬੱਧਤਾ ਬਾਰੇ ਵੀ ਜਾਣਕਾਰੀ ਲਈ ਜਾਵੇਗੀ।

ਲੋਕਾਂ ਤੋਂ ਜਨਗਣਨਾ ਘਰ ਦੀ ਸਥਿਤੀ, ਪਰਿਵਾਰ ‘ਚ ਆਮ ਤੌਰ ‘ਤੇ ਰਹਿਣ ਵਾਲੇ ਵਿਅਕਤੀਆਂ ਦੀ ਕੁੱਲ ਗਿਣਤੀ ਅਤੇ ਕੀ ਪਰਿਵਾਰ ਦੀ ਮੁਖੀ ਔਰਤ ਹੈ ਜਾਂ ਨਹੀਂ, ਬਾਰੇ ਪੁੱਛਿਆ ਜਾਵੇਗਾ।

ਭਾਰਤ ‘ਚ ਮਾਰਚ 2027 ਤੋਂ ਜਾਤੀ ਜਨਗਣਨਾ ਸ਼ੁਰੂ

ਮਾਰਚ 2027 ਤੋਂ ਦੇਸ਼ ਭਰ ‘ਚ ਜਾਤੀ ਜਨਗਣਨਾ ਕੀਤੀ ਜਾਵੇਗੀ। ਹਾਲਾਂਕਿ, ਇਸ ਤੋਂ ਪੰਜ ਮਹੀਨੇ ਪਹਿਲਾਂ, ਪਹਾੜੀ ਸੂਬਿਆਂ ‘ਚ ਅਕਤੂਬਰ 2026 ‘ਚ ਜਾਤੀ ਜਨਗਣਨਾ ਸ਼ੁਰੂ ਕੀਤੀ ਜਾਵੇਗੀ। ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਲੱਦਾਖ ਅਤੇ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਇਲਾਵਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਰਗੇ ਬਰਫ਼ਬਾਰੀ ਪ੍ਰਭਾਵਿਤ ਸੂਬਿਆਂ ‘ਚ 1 ਅਕਤੂਬਰ, 2026 ਤੋਂ ਜਨਗਣਨਾ ‘ਤੇ ਵਿਚਾਰ ਕੀਤਾ ਜਾਵੇਗਾ।

ਦੇਸ਼ ‘ਚ ਆਖਰੀ ਜਾਤੀ ਜਨਗਣਨਾ ਕਦੋਂ ਹੋਈ ?

ਦੇਸ਼ ‘ਚ ਜਨਗਣਨਾ 1881 ਵਿੱਚ ਸ਼ੁਰੂ ਹੋਈ ਸੀ। ਪਹਿਲੀ ਜਨਗਣਨਾ ‘ਚ ਜਾਤੀ ਜਨਗਣਨਾ ਦੇ ਅੰਕੜੇ ਜਾਰੀ ਕੀਤੇ ਗਏ ਸਨ। ਇਸ ਤੋਂ ਬਾਅਦ, ਜਨਗਣਨਾ ਹਰ ਦਸ ਸਾਲਾਂ ਬਾਅਦ ਜਾਰੀ ਰਹੀ। 1931 ਤੱਕ ਜਨਗਣਨਾ ‘ਚ ਹਰ ਵਾਰ ਜਾਤੀ-ਵਾਰ ਡੇਟਾ ਵੀ ਜਾਰੀ ਕੀਤਾ ਜਾਂਦਾ ਸੀ। 1941 ਦੀ ਜਨਗਣਨਾ ‘ਚ ਜਾਤੀ-ਵਾਰ ਡੇਟਾ ਇਕੱਠਾ ਕੀਤਾ ਗਿਆ ਸੀ, ਪਰ ਇਸਨੂੰ ਜਾਰੀ ਨਹੀਂ ਕੀਤਾ ਗਿਆ ਸੀ।

ਆਜ਼ਾਦੀ ਤੋਂ ਬਾਅਦ ਹਰ ਜਨਗਣਨਾ ‘ਚ ਸਰਕਾਰ ਨੇ ਸਿਰਫ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਦਾ ਜਾਤੀ-ਵਾਰ ਡੇਟਾ ਜਾਰੀ ਕੀਤਾ ਹੈ। 1931 ਤੋਂ ਬਾਅਦ ਹੋਰ ਜਾਤੀਆਂ ਦਾ ਜਾਤੀ-ਵਾਰ ਡੇਟਾ ਕਦੇ ਵੀ ਪ੍ਰਕਾਸ਼ਿਤ ਨਹੀਂ ਕੀਤਾ ਗਿਆ।

Read More: Census: ਕੇਂਦਰ ਸਰਕਾਰ ਵੱਲੋਂ ਜਨਗਣਨਾ ਦੀਆਂ ਤਾਰੀਖ਼ਾਂ ਦਾ ਐਲਾਨ

Scroll to Top