ਕਰਨਾਟਕ, 04 ਜੂਨ 2025: ਕਰਨਾਟਕ ਵਿਧਾਨ ਸੌਧਾ ਦੇ ਬਾਹਰ ਭਾਰੀ ਭੀੜ ਹੈ। ਆਈਪੀਐਲ 2025 ਦੀ ਚੈਂਪੀਅਨ ਟੀਮ ਦਾ ਥੋੜੀ ਦੇਰ ਬਾਅਦ ਹੀ ਵਿਧਾਨ ਸੌਧਾ ਵਿਖੇ ਸਵਾਗਤ ਅਤੇ ਸਨਮਾਨ ਕੀਤਾ ਜਾਵੇਗਾ। ਰਾਇਲ ਚੈਲੇਂਜਰਜ਼ ਬੰਗਲੁਰੂ (RCB) ਪਹੁੰਚ ਗਈ ਹੈ। ਕਰਨਾਟਕ ਵਿਧਾਨ ਸੌਧਾ ਵਿਖੇ ਚੈਂਪੀਅਨ ਟੀਮ ਆਰਸੀਬੀ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਵਿਧਾਨ ਸੌਧਾ ਪਹੁੰਚੇ ਹਨ।
ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਬੰਗਲੌਰ ਹਵਾਈ ਅੱਡੇ ‘ਤੇ ਆਈਪੀਐਲ ਜੇਤੂ ਟੀਮ ਆਰਸੀਬੀ ਦਾ ਸਵਾਗਤ ਕੀਤਾ। ਸ਼ਿਵਕੁਮਾਰ ਆਰਸੀਬੀ ਦੇ ਝੰਡੇ ਨਾਲ ਹਵਾਈ ਅੱਡੇ ‘ਤੇ ਪਹੁੰਚੇ ਅਤੇ ਵਿਰਾਟ ਕੋਹਲੀ ਨੂੰ ਗੁਲਦਸਤਾ ਭੇਟ ਕੀਤਾ। ਹਵਾਈ ਅੱਡੇ ਦੇ ਬਾਹਰ ਤੋਂ ਟੀਮ ਹੋਟਲ ਤੱਕ ਪ੍ਰਸ਼ੰਸਕਾਂ ਦਾ ਭਾਰੀ ਇਕੱਠ ਦੇਖਿਆ ਗਿਆ।
ਆਰਸੀਬੀ (RCB) ਟੀਮ ਅਹਿਮਦਾਬਾਦ ਤੋਂ ਬੰਗਲੌਰ ਪਹੁੰਚੀ ਹੈ ਜਿੱਥੇ ਪ੍ਰਸ਼ੰਸਕਾਂ ਨੇ ਹਵਾਈ ਅੱਡੇ ‘ਤੇ ਆਈਪੀਐਲ ਜੇਤੂ ਟੀਮ ਦਾ ਸਵਾਗਤ ਕੀਤਾ। ਆਰਸੀਬੀ ਨੇ ਮੰਗਲਵਾਰ ਨੂੰ ਫਾਈਨਲ ਵਿੱਚ ਪੰਜਾਬ ਕਿੰਗਜ਼ ਨੂੰ ਹਰਾ ਕੇ ਪਹਿਲੀ ਵਾਰ ਖਿਤਾਬ ਜਿੱਤਿਆ ਹੈ।
ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਅਤੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਸਮੇਤ ਕਈ ਆਗੂਆਂ ਨੇ ਰਾਇਲ ਚੈਲੇਂਜਰਜ਼ ਬੰਗਲੁਰੂ (RCB) ਵੱਲੋਂ ਖ਼ਿਤਾਬ ਜਿੱਤਣ ‘ਤੇ ਵਧਾਈ ਦਿੱਤੀ ਹੈ |ਕਰਨਾਟਕ ਦੇ ਸੀਐਮ ਸਿੱਧਰਮਈਆ ਨੇ ਐਕਸ ‘ਤੇ ਲਿਖਿਆ ਕਿ ਰਾਇਲ ਚੈਲੇਂਜਰਜ਼ ਬੰਗਲੁਰੂ ਨੂੰ ਇਤਿਹਾਸਕ ਆਈਪੀਐਲ ਜਿੱਤ ‘ਤੇ ਵਧਾਈਆਂ। ਆਖਰਕਾਰ ਸੁਪਨਾ ਸਾਕਾਰ ਹੋ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕੰਨੜ ਭਾਸ਼ਾ ‘ਚ ਵਾਇਰਲ ਨਾਅਰਾ ‘Ee Sala Cup Namde’ ਵੀ ਲਿਖਿਆ।
ਰਾਇਲ ਚੈਲੇਂਜਰਜ਼ ਬੰਗਲੁਰੂ (ਆਰਸੀਬੀ) ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ‘ਚ ਆਪਣਾ ਪਹਿਲਾ ਖ਼ਿਤਾਬ ਜਿੱਤ ਲਿਆ ਹੈ। ਟੀਮ ਨੇ ਮੰਗਲਵਾਰ ਨੂੰ ਖੇਡੇ ਫਾਈਨਲ ‘ਚ ਪੰਜਾਬ ਕਿੰਗਜ਼ (ਪੀਬੀਕੇਐਸ) ਨੂੰ 6 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਆਈਪੀਐਲ ਨੂੰ 18ਵੇਂ ਸੀਜ਼ਨ ‘ਚ ਆਪਣਾ 8ਵਾਂ ਚੈਂਪੀਅਨ ਮਿਲਿਆ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਪੀਬੀਕੇਐਸ ਸਿਰਫ਼ 184 ਦੌੜਾਂ ਹੀ ਬਣਾ ਸਕੀ।
Read More: IPL 2025: ਔਰੇਂਜ ਤੇ ਪਰਪਲ ਕੈਪ ‘ਤੇ ਗੁਜਰਾਤ ਦੇ ਖਿਡਾਰੀਆਂ ਦਾ ਕਬਜ਼ਾ, ਕਿਹੜੀ ਟੀਮ ਨੂੰ ਕਿੰਨੀ ਇਨਾਮ ਰਾਸ਼ੀ ਮਿਲੀ ?