ਉੱਤਰਾਖੰਡ, 03 ਜੂਨ 2025: ਹਰਿਦੁਆਰ ਜ਼ਮੀਨ ਘਪਲੇ (Haridwar land scam) ‘ਚ ਉੱਤਰਾਖੰਡ ਦੀ ਧਾਮੀ ਸਰਕਾਰ ਨੇ ਵੱਡੀ ਕਰਦਿਆਂ ਦੋ ਆਈਏਐਸ ਅਤੇ ਇੱਕ ਪੀਸੀਐਸ ਅਧਿਕਾਰੀ ਸਮੇਤ ਕੁੱਲ 12 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਮਾਮਲੇ ‘ਚ ਡੀਐਮ, ਐਸਡੀਐਮ ਅਤੇ ਸਾਬਕਾ ਨਗਰ ਕਮਿਸ਼ਨਰ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀ। ਹੁਣ ਵਿਜੀਲੈਂਸ ਜ਼ਮੀਨ ਘਪਲੇ ਦੀ ਜਾਂਚ ਕਰੇਗੀ।
ਇਹ ਮਾਮਲਾ 15 ਕਰੋੜ ਦੀ ਜ਼ਮੀਨ 54 ਕਰੋੜ ‘ਚ ਖਰੀਦਣ ਦਾ ਹੈ, ਜਿਸ ‘ਚ ਹਰਿਦੁਆਰ ਨਗਰ ਨਿਗਮ ਨੇ ਇੱਕ ਅਣਉਚਿਤ ਅਤੇ ਬੇਕਾਰ ਜ਼ਮੀਨ ਬਹੁਤ ਜ਼ਿਆਦਾ ਕੀਮਤ ‘ਤੇ ਖਰੀਦੀ। ਜ਼ਮੀਨ ਦੀ ਕੋਈ ਤੁਰੰਤ ਲੋੜ ਨਹੀਂ ਸੀ, ਨਾ ਹੀ ਖਰੀਦ ਪ੍ਰਕਿਰਿਆ ‘ਚ ਪਾਰਦਰਸ਼ਤਾ ਬਣਾਈ ਰੱਖੀ ਗਈ। ਇਹ ਘਪਲਾ (Haridwar land scam) ਸ਼ਾਸਨ ਦੇ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਕੀਤਾ ਗਿਆ ਸੀ।
ਜਾਂਚ ਤੋਂ ਬਾਅਦ ਰਿਪੋਰਟ ਮਿਲਦੇ ਹੀ ਵੱਡੀ ਕਾਰਵਾਈ ਕਰਦੇ ਹੋਏ ਹਰਿਦੁਆਰ ਜ਼ਿਲ੍ਹਾ ਮੈਜਿਸਟ੍ਰੇਟ ਕਰਮੇਂਦਰ ਸਿੰਘ, ਸਾਬਕਾ ਨਗਰ ਕਮਿਸ਼ਨਰ ਵਰੁਣ ਚੌਧਰੀ ਅਤੇ ਐਸਡੀਐਮ ਅਜੈਵੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਸੀਨੀਅਰ ਵਿੱਤ ਅਧਿਕਾਰੀ ਨਿਕਿਤਾ ਬਿਸ਼ਟ, ਕਾਨੂੰਨ ਅਧਿਕਾਰੀ ਰਾਜੇਸ਼ ਕੁਮਾਰ, ਤਹਿਸੀਲ ਪ੍ਰਸ਼ਾਸਨਿਕ ਅਧਿਕਾਰੀ ਕਮਲਦਾਸ ਅਤੇ ਸੀਨੀਅਰ ਨਿੱਜੀ ਸਹਾਇਕ ਵਿੱਕੀ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ।
ਪਹਿਲੇ ਪੜਾਅ ਵਿੱਚ, ਨਗਰ ਨਿਗਮ ਦੇ ਇੰਚਾਰਜ ਸਹਾਇਕ ਨਗਰ ਕਮਿਸ਼ਨਰ ਰਵਿੰਦਰ ਕੁਮਾਰ ਦਿਆਲ, ਕਾਰਜਕਾਰੀ ਇੰਜੀਨੀਅਰ ਆਨੰਦ ਸਿੰਘ ਮਿਸ਼ਰਾਵਨ, ਟੈਕਸ ਅਤੇ ਮਾਲੀਆ ਸੁਪਰਡੈਂਟ ਲਕਸ਼ਮੀਕਾਂਤ ਭੱਟ ਅਤੇ ਜੂਨੀਅਰ ਇੰਜੀਨੀਅਰ ਦਿਨੇਸ਼ ਚੰਦਰ ਕਾਂਡਪਾਲ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀ। ਪ੍ਰਾਪਰਟੀ ਕਲਰਕ ਵੇਦਵਾਲ ਦੇ ਸੇਵਾ ਵਿਸਥਾਰ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।