Patiala News: ਗੋ.ਲੀ ਲੱਗਣ ਕਾਰਨ ASI ਦੀ ਮੌ.ਤ, ਕਮਾਂਡੋ ਕੰਪਲੈਕਸ ਬਹਾਦਰਗੜ੍ਹ ‘ਚ ਵਾਪਰੀ ਘਟਨਾ

ਪਟਿਆਲਾ 3 ਜੂਨ 2025: ਕਮਾਂਡੋ ਟ੍ਰੇਨਿੰਗ ਕੰਪਲੈਕਸ ਬਹਾਦਰਗੜ੍ਹ (Commando Complex Bahadurgarh) ਵਿੱਚ ਰਹਿੰਦੇ ਇੱਕ ਏਐਸਆਈ ਦੀ ਸਰਕਾਰੀ ਰਿਵਾਲਵਰ ਦੀ ਗੋਲੀ ਵੱਜਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 41 ਸਾਲਾ ਮਨਪ੍ਰੀਤ ਸਿੰਘ ਵਾਸੀ ਪਿੰਡ ਕੁੰਡਲ ਨੇੜੇ ਅਬੋਹਰ ਵਜੋਂ ਹੋਈ ਹੈ । ਇਨ੍ਹੀ ਦਿਨੀ ਉਹ ਮੁੱਖ ਮੰਤਰੀ ਭਗਵੰਤ ਮਾਨ (bhagwant maan) ਦੀ ਸਕਿਉਰਿਟੀ ਵਿਚਲੇ ਸਪੈਸ਼ਲਓਪਰੇਸ਼ਨ ਗਰੁੱਪ (ਐਸਓਜੀ) ਵਿੱਚ ਡੈਪੂਟੇਸ਼ਨ ‘ਤੇ ਤਾਇਨਾਤ ਸੀ। ਜਿਸ ਦਾ ਬੈਲਟ ਨੰਬਰ 3439 (ਫਸਟ ਕਮਾਂਡੋ ਬਟਾਲੀਅਨ ਪੀਏਪੀ) ਸੀ। ਉਸ ਦੇ ਕੁਆਰਟਰ ਦਾ ਨੰਬਰ 11 ਐਚ ਹੈ ।

ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਉਥੋਂ ਇਹ ਕਹਿ ਕੇ ਆ ਗਿਆ ਸੀ ਕਿ ਉਹ ਰੈਸਟ ‘ਤੇ ਪਿੰਡ ਜਾਵੇਗਾ। ਪ੍ਰੰਤੂ ਪਿੰਡ ਜਾਣ ਦੀ ਬਜਾਏ ਉਹ ਬਹਾਦਰਗੜ੍ਹ ਕਮਾਂਡੋ ਕੰਪਲੈਕਸ ਦੇ ਵਿੱਚ ਮਿਲੇ ਆਪਣੇ ਕੁਆਰਟਰ ਵਿੱਚ ਚਲਾ ਗਿਆ, ਜਿੱਥੇ ਕੱਲ੍ਹ ਸ਼ਾਮੀ ਛਾਤੀ ਵਿੱਚ ਗੋਲੀ ਲੱਗਣ ਕਾਰਨ ਉਹ ਦੀ ਮੌਤ ਹੋ ਗਈ। ਉਹ ਦੋ ਧੀਆਂ ਦਾ ਪਿਓ ਸੀ। ਉਸ ਦੀ ਜੱਦੀ ਪੁਸ਼ਤੀ ਦੋ ਕਿਲੇ ਜਮੀਨ ਵੀ ਪਿਛਲੇ ਸਾਲ ਵਿਕ ਗਈ ਸੀ। ਉਥੇ ਹੀ ਕਿਹਾ ਜਾ ਰਿਹਾ ਹੈ ਕਿ ਉਹ ਮਾਨਸਿਕ ਤਨਾਅ ਵਿੱਚ ਵੀ ਰਹਿੰਦਾ ਸੀ।

ਚਰਚਾ ਤਾਂ ਇਹ ਵੀ ਹੈ ਕਿ ਉਸਨੇ ਖੁਦਕੁਸ਼ੀ ਕੀਤੀ ਹੈ, ਪਰ ਪੁਲਿਸ ਇਸ ਨੂੰ ਇਹ ਅਚਾਨਕ ਵਾਪਰੀ ਘਟਨਾ ਦੱਸ ਰਹੀ ਹੈ। ਥਾਣਾ ਸਦਰ ਪਟਿਆਲਾ ਦੇ ਐਸਐਚਓ ਇੰਸਪੈਕਟਰ ਅੰਮ੍ਰਿਤਵੀਰ ਸਿੰਘ ਚਹਿਲ ਦਾ ਕਹਿਣਾ ਹੈ ਕਿ ਮੁਢਲੀ ਤਫਤੀਸ਼ ਦੌਰਾਨ ਇਹ ਮੰਜਾ ਅਚਾਨਕ ਵਾਪਰੀ ਘਟਨਾ ਵਜੋਂ ਸਾਹਮਣੇ ਆਇਆ ਹੈ। ਬਾਕੀ ਪੁਲਿਸ ਜਾਂਚ ਕਰ ਰਹੀ ਹੈ। ਉਹ ਇਸ ਕੁਆਰਟਰ ਵਿੱਚ ਇਕੱਲਾ ਹੀ ਰਹਿ ਰਿਹਾ ਸੀ।

Read More: Hoshiarpur: ਹੋਮਗਾਰਡ ਨੇ ਸਰਵਿਸ ਰਾਈਫਲ ਨਾਲ ਖੁਦ ਨੂੰ ਮਾਰੀ ਗੋ.ਲੀ

Scroll to Top