ਮੁੱਲਾਂਪੁਰ, 31 ਮਈ 2025: ਮੁੱਲਾਂਪੁਰ ਵਿਖੇ ਖੇਡੇ ਮੈਚ ‘ਚ ਮੁੰਬਈ ਨੇ 2022 ਦੇ ਚੈਂਪੀਅਨ ਗੁਜਰਾਤ ਟਾਈਟਨਸ ਆਈਪੀਐਲ 2025 ਤੋਂ ਬਾਹਰ ਕਰ ਦਿੱਤਾ ਹੈ। ਉਨ੍ਹਾਂ ਨੂੰ ਐਲੀਮੀਨੇਟਰ ਮੈਚ ‘ਚ ਮੁੰਬਈ ਇੰਡੀਅਨਜ਼ ਨੇ 20 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਮੁੰਬਈ ਨੇ ਕੁਆਲੀਫਾਇਰ-2 ‘ਚ ਜਗ੍ਹਾ ਬਣਾ ਲਈ ਹੈ, ਜਿੱਥੇ ਉਹ 1 ਜੂਨ ਨੂੰ ਅਹਿਮਦਾਬਾਦ ‘ਚ ਪੰਜਾਬ ਕਿੰਗਜ਼ ਦਾ ਸਾਹਮਣਾ ਕਰਨਗੇ।
ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵੇਂਦਰ ਸਿੰਘ ਇੰਟਰਨੈਸ਼ਨਲ ਸਟੇਡੀਅਮ ‘ਚ ਸ਼ੁੱਕਰਵਾਰ ਨੂੰ ਮੁੰਬਈ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ ‘ਚ 5 ਵਿਕਟਾਂ ‘ਤੇ 228 ਦੌੜਾਂ ਬਣਾਈਆਂ। ਜਵਾਬ ‘ਚ ਗੁਜਰਾਤ 20 ਓਵਰਾਂ ‘ਚ 6 ਵਿਕਟਾਂ ‘ਤੇ 208 ਦੌੜਾਂ ਹੀ ਬਣਾ ਸਕਿਆ।
ਮੁੰਬਈ ਲਈ ਟ੍ਰੈਂਟ ਬੋਲਟ ਨੇ 2 ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ, ਰਿਚਰਡ ਗਲੀਸਨ, ਮਿਸ਼ੇਲ ਸੈਂਟਨਰ ਅਤੇ ਅਸ਼ਵਨੀ ਕੁਮਾਰ ਨੂੰ ਇੱਕ-ਇੱਕ ਵਿਕਟ ਮਿਲੀ। ਸਾਈ ਸੁਦਰਸ਼ਨ (80 ਦੌੜਾਂ) ਨੇ ਅਰਧ ਸੈਂਕੜਾ ਲਗਾਇਆ। ਵਾਸ਼ਿੰਗਟਨ ਸੁੰਦਰ ਨੇ 48 ਦੌੜਾਂ ਬਣਾਈਆਂ।
ਐਮਆਈ ਲਈ ਰੋਹਿਤ ਸ਼ਰਮਾ ਨੇ 50 ਗੇਂਦਾਂ ‘ਤੇ 81 ਦੌੜਾਂ ਬਣਾਈਆਂ। ਰੋਹਿਤ ਨੇ 9 ਚੌਕੇ ਅਤੇ 4 ਛੱਕੇ ਲਗਾਏ। ਰੋਹਿਤ ਤੋਂ ਇਲਾਵਾ, ਜੌਨੀ ਬੇਅਰਸਟੋ ਨੇ 47, ਸੂਰਿਆਕੁਮਾਰ ਯਾਦਵ ਨੇ 33, ਤਿਲਕ ਵਰਮਾ ਨੇ 25 ਅਤੇ ਕਪਤਾਨ ਹਾਰਦਿਕ ਪੰਡਯਾ ਨੇ ਨਾਬਾਦ 22 ਦੌੜਾਂ ਬਣਾਈਆਂ। ਗੁਜਰਾਤ ਦੇ ਪ੍ਰਸਿਧ ਕ੍ਰਿਸ਼ਨਾ ਅਤੇ ਸਾਈ ਕਿਸ਼ੋਰ ਨੇ 2-2 ਵਿਕਟਾਂ ਹਾਸਲ ਕੀਤੀਆਂ।
Read More: MI ਬਨਾਮ GT: ਮੁੰਬਈ ਇੰਡੀਅਨਜ਼ ਨੇ ਗੁਜਰਾਤ ਟਾਈਟਨਜ਼ ਖ਼ਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ