ਚੰਡੀਗੜ੍ਹ, 27 ਮਈ, 2025: Income Tax Return: ਆਈਟੀਆਰ ਫਾਈਲ ਕਰਨ ਦੀ ਆਖਰੀ ਤਾਰੀਖ਼ ਜੋ ਕਿ 31 ਜੁਲਾਈ 2025 ਸੀ, ਹੁਣ ਇਸਨੂੰ ਵਧਾ ਕੇ 15 ਸਤੰਬਰ 2025 ਕਰਨ ਦਾ ਫੈਸਲਾ ਕੀਤਾ ਗਿਆ ਹੈ। ਸੀਬੀਡੀਟੀ ਦੇ ਮੁਤਾਬਕ ਇਹ ਵਾਧਾ ਆਈਟੀਆਰ ਫਾਰਮਾਂ, ਸਿਸਟਮ ਵਿਕਾਸ ਜ਼ਰੂਰਤਾਂ ਅਤੇ ਟੀਡੀਐਸ ਕ੍ਰੈਡਿਟ ਪ੍ਰਤੀਬਿੰਬ ‘ਚ ਮਹੱਤਵਪੂਰਨ ਸੋਧਾਂ ਦੇ ਕਾਰਨ ਵਧੇਰੇ ਸਮਾਂ ਪ੍ਰਦਾਨ ਕਰੇਗਾ। ਇਹ ਹਰੇਕ ਲਈ ਇੱਕ ਸਹਿਜ ਅਤੇ ਵਧੇਰੇ ਸਟੀਕ ਫਾਈਲਿੰਗ ਅਨੁਭਵ ਨੂੰ ਯਕੀਨੀ ਬਣਾਉਂਦਾ ਹੈ। ਰਸਮੀ ਸੂਚਨਾ ਬਾਅਦ ‘ਚ ਦਿੱਤੀ ਜਾਵੇਗੀ।
ਆਮਦਨ ਕਰ ਵਿਭਾਗ ਨੇ ਐਕਸ ‘ਤੇ ਇੱਕ ਪੋਸਟ ‘ਚ ਇਸ ਸੰਬੰਧੀ ਐਲਾਨ ਕੀਤਾ ਹੈ। ਪੋਸਟ ਦੇ ਮੁਤਾਬਕ ਟੈਕਸਦਾਤਾ ਨੂੰ ਇਸ ਸੰਬੰਧੀ ਧਿਆਨ ਦੇਣ ਦੀ ਅਪੀਲ ਕੀਤੀ ਹੈ | CBDT ਨੇ ITR ਫਾਈਲ ਕਰਨ ਦੀ ਆਖਰੀ ਤਾਰੀਖ਼ ਵਧਾਉਣ ਦਾ ਫੈਸਲਾ ਕੀਤਾ ਹੈ।
ਇਸਦੀ ਆਖਰੀ ਮਿਤੀ 31 ਜੁਲਾਈ 2025 ਹੈ, ਜਿਸ ਨੂੰ ਵਧਾ ਕੇ 15 ਸਤੰਬਰ 2025 ਕਰ ਦਿੱਤਾ ਗਿਆ ਹੈ। ਇਹ ਵਾਧਾ ITR ਫਾਰਮ ‘ਚ ਮਹੱਤਵਪੂਰਨ ਸੋਧਾਂ, ਸਿਸਟਮ ਵਿਕਾਸ ਦੀਆਂ ਜ਼ਰੂਰਤਾਂ ਅਤੇ TDS ਕ੍ਰੈਡਿਟ ਪ੍ਰਤੀਬਿੰਬ ਨੂੰ ਧਿਆਨ ‘ਚ ਰੱਖਦੇ ਹੋਏ ਕੀਤਾ ਗਿਆ ਹੈ। ਇਹ ਸੋਧਾਂ ITR ਫਾਈਲ ਕਰਦੇ ਸਮੇਂ ਇੱਕ ਸਹਿਜ ਅਤੇ ਵਧੇਰੇ ਸਟੀਕ ਫਾਈਲਿੰਗ ਅਨੁਭਵ ਨੂੰ ਯਕੀਨੀ ਬਣਾਉਣਗੀਆਂ। ਰਸਮੀ ਸੂਚਨਾ ਬਾਅਦ ‘ਚ ਦਿੱਤੀ ਜਾਵੇਗੀ।”
Read More: Income Tax: ਆਮਦਨ ਕਰ ਵਿਭਾਗ ਨੇ ਚਾਰ ਰਾਜਾਂ ‘ਚ ਮਾਰਿਆ ਛਾਪਾ, ਨਵਾਂ ਧੋਖਾਧੜੀ ਮਾਮਲਾ ਆਇਆ ਸਾਹਮਣੇ