24 ਮਈ 2025: ਸਨਰਾਈਜ਼ਰਜ਼ (Sunrisers Hyderabad) ਹੈਦਰਾਬਾਦ (SRH) ਨੇ IPL 2025 ਦੇ 65ਵੇਂ ਮੈਚ ਵਿੱਚ ਰਾਇਲਜ਼ ਚੈਲੇਂਜਰਜ਼ (Royal Challengers Bangalore) ਬੰਗਲੁਰੂ (RCB) ਨੂੰ 42 ਦੌੜਾਂ ਨਾਲ ਹਰਾਇਆ। ਲਖਨਊ ਦੇ ਏਕਾਨਾ ਸਟੇਡੀਅਮ ਵਿੱਚ RCB ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਹੈਦਰਾਬਾਦ ਨੇ 20 ਓਵਰਾਂ ਵਿੱਚ 6 ਵਿਕਟਾਂ ‘ਤੇ 231 ਦੌੜਾਂ ਬਣਾਈਆਂ। ਜਵਾਬ ਵਿੱਚ ਬੰਗਲੁਰੂ ਦੀ ਟੀਮ 19.5 ਓਵਰਾਂ ਵਿੱਚ 189 ਦੌੜਾਂ ‘ਤੇ ਆਲ ਆਊਟ ਹੋ ਗਈ। ਉਨ੍ਹਾਂ ਵੱਲੋਂ ਫਿਲ ਸਾਲਟ ਨੇ 62 ਦੌੜਾਂ ਬਣਾਈਆਂ ਅਤੇ ਵਿਰਾਟ ਕੋਹਲੀ 43 ਦੌੜਾਂ ਬਣਾ ਕੇ ਆਊਟ ਹੋ ਗਏ। ਪੈਟ ਕਮਿੰਸ ਨੇ 3 ਵਿਕਟਾਂ ਲਈਆਂ। ਹਰਸ਼ਲ ਪਟੇਲ ਅਤੇ ਈਸ਼ਾਨ ਮਲਿੰਗਾ ਨੇ ਦੋ-ਦੋ ਵਿਕਟਾਂ ਲਈਆਂ।
ਐਸਆਰਐਚ ਵੱਲੋਂ ਈਸ਼ਾਨ ਕਿਸ਼ਨ (ishan kishan) ਨੇ 48 ਗੇਂਦਾਂ ਵਿੱਚ 94 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸਦੀ ਪਾਰੀ ਵਿੱਚ 7 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਈਸ਼ਾਨ ਤੋਂ ਇਲਾਵਾ, ਅਭਿਸ਼ੇਕ ਸ਼ਰਮਾ ਨੇ 34, ਅਨਿਕੇਤ ਵਰਮਾ ਨੇ 26 ਅਤੇ ਹੇਨਰਿਕ ਕਲਾਸੇਨ ਨੇ 24 ਦੌੜਾਂ ਬਣਾਈਆਂ। ਰੋਮਾਰੀਓ ਸ਼ੈਫਰਡ ਨੇ 2 ਵਿਕਟਾਂ ਲਈਆਂ।
Read More: RCB ਬਨਾਮ SRH: ਆਰਸੀਬੀ ਨੇ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ, ਹੈਦਰਾਬਾਦ ‘ਚ ਟ੍ਰੈਵਿਸ ਹੈੱਡ ਦੀ ਵਾਪਸੀ