ਜੰਮੂ-ਕਸ਼ਮੀਰ, 22 ਮਈ 2025: Kishtwar Encounter: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਦੇ ਚਟਰੂ ਦੇ ਸਿੰਘਪੋਰਾ ਇਲਾਕੇ ‘ਚ ਅੱ.ਤ.ਵਾ.ਦੀਆਂ ਅਤੇ ਭਾਰਤੀ ਫੌਜ ਦੇ ਜਵਾਨਾਂ ਵਿਚਾਲੇ ਮੁਕਾਬਲਾ ਹੋਇਆ ਹੈ। ਇਸ ਦੌਰਾਨ ਗੋਲੀਬਾਰੀ ਤੋਂ ਬਾਅਦ ਭਾਰਤੀ ਸੁਰੱਖਿਆ ਬਲਾਂ ਨੇ ਤਿੰਨ ਤੋਂ ਚਾਰ ਅੱ.ਤ.ਵਾ.ਦੀ.ਆਂ ਨੂੰ ਘੇਰ ਲਿਆ। ਗੋਲੀਬਾਰੀ ‘ਚ ਇੱਕ ਭਾਰਤੀ ਫੌਜ ਦਾ ਜਵਾਨ ਸ਼ਹੀਦ ਹੋ ਗਿਆ। ਫਿਲਹਾਲ ਸੁਰੱਖਿਆ ਬਲਾਂ ਵੱਲੋਂ ਇਲਾਕੇ ‘ਚ ਤਲਾਸ਼ੀ ਮੁਹਿੰਮ ਜਾਰੀ ਹੈ।
ਨਿਊਜ਼ ਏਜੰਸੀ ਏਐਨਆਈ ਦੇ ਮੁਤਾਬਕ ਸੁਰੱਖਿਆ ਏਜੰਸੀਆਂ ਨੂੰ ਸੂਚਨਾ ਮਿਲੀ ਸੀ ਕਿ ਅੱ.ਤ.ਵਾ.ਦੀ ਚਟਰੂ ਦੇ ਸਿੰਘਪੋਰਾ ਇਲਾਕੇ ‘ਚ ਲੁਕੇ ਹੋਏ ਹਨ। ਸੂਚਨਾ ਮਿਲਦੇ ਹੀ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਘਿਰਨ ਤੋਂ ਬਾਅਦ ਅੱ.ਤ.ਵਾ.ਦੀਆਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ (Kishtwar Encounter) ਕੀਤੀ ਅਤੇ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ।
ਇਹ ਇਲਾਕਾ ਕਸ਼ਮੀਰ ਦੇ ਅਨੰਤਨਾਗ ਨਾਲ ਲੱਗਦਾ ਹੈ। ਇਹ ਸੰਭਵ ਹੈ ਕਿ ਇਹ ਅੱ.ਤ.ਵਾ.ਦੀ ਵੀ ਕਸ਼ਮੀਰ ਤੋਂ ਆਏ ਹੋਣ। ਅੱ.ਤ.ਵਾ.ਦੀ ਜੈਸ਼ ਮੁਹੰਮਦ ਦੇ ਦੱਸੇ ਜਾ ਰਹੇ ਹਨ। ਇਸ ਵੇਲੇ ਇਲਾਕੇ ‘ਚ ਅੱ.ਤ.ਵਾ.ਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚੱਲ ਰਹੀ ਹੈ।
Read More: ਜੰਮੂ-ਕਸ਼ਮੀਰ ‘ਚ ਭਾਰਤੀ ਫੌਜ ਦੀ ਵੱਡੀ ਕਾਰਵਾਈ, ਦੋ ਮੁਕਾਬਲਿਆਂ ‘ਚ 6 ਅੱ.ਤ.ਵਾ.ਦੀ ਢੇਰ