22 ਮਈ 2025: ਪਟਿਆਲਾ (patiala) ਜ਼ਿਲ੍ਹੇ ਦੀ ਰਾਜਪੁਰਾ ਤਹਿਸੀਲ ਅਧੀਨ ਆਉਂਦੇ 8 ਪਿੰਡ ਹੁਣ ਮੋਹਾਲੀ (mohali) ਜ਼ਿਲ੍ਹੇ ਵਿੱਚ ਸ਼ਾਮਲ ਕੀਤੇ ਗਏ ਹਨ। ਇਸ ਸਬੰਧੀ ਪੰਜਾਬ ਸਰਕਾਰ (punjab sarkar) ਵੱਲੋਂ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਜਾਰੀ ਨੋਟੀਫਿਕੇਸ਼ਨ ਅਨੁਸਾਰ ਪਟਿਆਲਾ (patiala) ਦੇ ਪਿੰਡ ਮਾਣਕਪੁਰ, ਲੇਹਲਾਂ, ਗੁਰਦਿੱਤਪੁਰਾ (ਨੱਤੀਆਂ), ਉੱਚਾ ਖੇੜਾ, ਖੇੜਾ ਗੱਜੂ, ਹਦੈਤਪੁਰਾ, ਉਰਨਾ ਅਤੇ ਛੇਂਗੜਾ ਨੂੰ ਮੁਹਾਲੀ ਵਿੱਚ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਰਾਜਪੁਰਾ ਵਿਧਾਨ ਸਭਾ ਹਲਕੇ ਦੀ ਵਿਧਾਇਕ ਨੀਨਾ ਮਿੱਤਲ ਨੇ ਇਨ੍ਹਾਂ ਪਿੰਡਾਂ ਨੂੰ ਮੋਹਾਲੀ ਜ਼ਿਲ੍ਹੇ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਸੀ, ਜਿਸ ਨੂੰ ਹੁਣ ਸਵੀਕਾਰ ਕਰ ਲਿਆ ਗਿਆ ਹੈ। ਜਲਦੀ ਹੀ ਪਟਿਆਲਾ ਜ਼ਿਲ੍ਹਾ ਮੋਹਾਲੀ ਜ਼ਿਲ੍ਹੇ ਵਿੱਚ ਮਿਲਾ ਦਿੱਤਾ ਗਿਆ।
Read More: ਪੰਜਾਬ ਸਰਕਾਰ ਨੀਤੀ ਆਯੋਗ ਦੀ ਬੈਠਕ ‘ਚ ਚੁੱਕੇਗੀ BBMB ਪੁਨਰਗਠਨ ਦਾ ਮੁੱਦਾ