ਹਰਿਆਣਾ, 20 ਮਈ 2025: ਹਰਿਆਣਾ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਵਿਭਾਗ ਜਲਦੀ ਹੀ ਸੂਰਜਮੁਖੀ (Sunflower) ਦੀ ਖਰੀਦ ਸ਼ੁਰੂ ਕਰੇਗਾ। ਹਾੜੀ ਮਾਰਕੀਟਿੰਗ ਸੀਜ਼ਨ 2025-26 ਲਈ ਸੂਰਜਮੁਖੀ ਦੀ ਖਰੀਦ 1 ਜੂਨ ਤੋਂ 30 ਜੂਨ ਤੱਕ ਕੀਤੀ ਜਾਣੀ ਹੈ। ਸੂਰਜਮੁਖੀ ਦੀ ਖਰੀਦ ਲਈ ਸੂਬੇ ‘ਚ 17 ਮੰਡੀਆਂ ਖੋਲ੍ਹੀਆਂ ਗਈਆਂ ਹਨ। ਹਰਿਆਣਾ ਸਰਕਾਰ ਨੇ ਸੂਰਜਮੁਖੀ ਦਾ ਘੱਟੋ-ਘੱਟ ਸਮਰਥਨ ਮੁੱਲ 7,280 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਹੈ।
ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਪ੍ਰਾਪਤ ਰਿਪੋਰਟ ਮੁਤਾਬਕ ਇਸ ਸਾਲ ਸੂਰਜਮੁਖੀ ਦਾ ਉਤਪਾਦਨ 44,062 ਮੀਟ੍ਰਿਕ ਟਨ ਹੋਣ ਦੀ ਉਮੀਦ ਹੈ। ਸੂਰਜਮੁਖੀ (Sunflower) ਦੀ ਖਰੀਦ ਹਰਿਆਣਾ ਦੀਆਂ ਦੋ ਖਰੀਦ ਏਜੰਸੀਆਂ, ਹੈਫੇਡ ਅਤੇ ਹਰਿਆਣਾ ਵੇਅਰਹਾਊਸਿੰਗ ਕਾਰਪੋਰੇਸ਼ਨ ਦੁਆਰਾ ਕੀਤੀ ਜਾਵੇਗੀ।
ਸੂਰਜਮੁਖੀ ਦੀ ਖਰੀਦ ਲਈ ਸੂਬੇ ਦੀਆਂ 17 ਮੰਡੀਆਂ ‘ਚ ਅੰਬਾਲਾ ਸ਼ਹਿਰ, ਅੰਬਾਲਾ ਕੈਂਟ, ਬਰਾੜਾ, ਮੁਲਾਣਾ, ਸ਼ਹਿਜ਼ਾਦਪੁਰ, ਸਾਹਾ, ਨਰਾਇਣਗੜ੍ਹ, ਕਰਨਾਲ, ਇਸਮਾਈਲਾਬਾਦ, ਥਾਨੇਸਰ, ਥੋਲ, ਸ਼ਾਹਬਾਦ, ਲਾਡਵਾ, ਬਬੈਨ, ਝਾਂਸਾ, ਬਰਵਾਲਾ (ਜ਼ਿਲ੍ਹਾ ਪੰਚਕੂਲਾ) ਅਤੇ ਜਗਾਧਰੀ ਸ਼ਾਮਲ ਹਨ।
Read More: ਮੁੱਖ ਮੰਤਰੀ ਨਾਇਬ ਸਿੰਘ ਸੈਣੀ ”ਗਾਓਂ ਚਲੋ” ਮੁਹਿੰਮ ਤਹਿਤ ਪੰਚਕੂਲਾ ਦੇ ਪਿੰਡ ਰਾਮਗੜ੍ਹ ਪਹੁੰਚੇ