ਲਖਨਊ, 19 ਮਈ 2025: LSG ਬਨਾਮ SRH: ਸਨਰਾਈਜ਼ਰਜ਼ ਹੈਦਰਾਬਾਦ ਨੇ ਲਖਨਊ ਸੁਪਰ ਜਾਇੰਟਸ ਖ਼ਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ ਨੇ ਕਿਹਾ ਕਿ ਟ੍ਰੈਵਿਸ ਹੈੱਡ ਅਤੇ ਜੈਦੇਵ ਉਨਾਦਕਟ ਨਹੀਂ ਖੇਡਣਗੇ। ਇਸ ਦੇ ਨਾਲ ਹੀ ਲਖਨਊ ਦੇ ਕਪਤਾਨ ਰਿਸ਼ਭ ਪੰਤ ਨੇ ਵਿਲੀਅਮ ਓ’ਰੂਕੇ ਨੂੰ ਡੈਬਿਊ ਕਰਨ ਦਾ ਮੌਕਾ ਦਿੱਤਾ ਹੈ।
ਇਹ ਸਨਰਾਈਜ਼ਰਜ਼ ਦੇ ਕੁਝ ਖਿਡਾਰੀਆਂ ਲਈ ਫਾਰਮ ‘ਚ ਆਉਣ ਦਾ ਇੱਕ ਚੰਗਾ ਮੌਕਾ ਹੋਵੇਗਾ, ਖਾਸ ਕਰਕੇ ਨਿਤੀਸ਼ ਕੁਮਾਰ ਰੈੱਡੀ ਅਤੇ ਈਸ਼ਾਨ ਕਿਸ਼ਨ ਵਰਗੇ ਖਿਡਾਰੀ ਇੰਡੀਆ ਏ ਦੇ ਇੰਗਲੈਂਡ ਦੌਰੇ ਤੋਂ ਪਹਿਲਾਂ ਕੁਝ ਉਪਯੋਗੀ ਪਾਰੀਆਂ ਖੇਡਣਾ ਚਾਹੁਣਗੇ।
ਮੌਜੂਦਾ ਸੀਜ਼ਨ ‘ਚ ਲਖਨਊ ਟੀਮ ਲਈ ਸਭ ਤੋਂ ਵੱਡੀ ਨਿਰਾਸ਼ਾ ਕਪਤਾਨ ਪੰਤ ਦਾ ਬੱਲੇ ਨਾਲ ਨਿਰਾਸ਼ਾਜਨਕ ਪ੍ਰਦਰਸ਼ਨ ਹੈ। ਪਿਛਲੇ ਸਾਲ ਆਈਪੀਐਲ ਨਿਲਾਮੀ ‘ਚ ਰਿਕਾਰਡ 27 ਕਰੋੜ ਰੁਪਏ ਵਿੱਚ ਖਰੀਦੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਦੌੜਾਂ ਬਣਾਉਣ ਲਈ ਸੰਘਰਸ਼ ਕਰਨਾ ਪਿਆ ਹੈ। ਪੰਤ ਨੇ ਇਸ ਸੀਜ਼ਨ ‘ਚ 11 ਮੈਚਾਂ ਵਿੱਚ 100 ਤੋਂ ਘੱਟ ਦੇ ਸਟ੍ਰਾਈਕ-ਰੇਟ ਅਤੇ 12.80 ਦੀ ਔਸਤ ਨਾਲ ਸਿਰਫ਼ 128 ਦੌੜਾਂ ਬਣਾਈਆਂ ਹਨ। ਇਹ ਇੰਨਾ ਨਿਰਾਸ਼ਾਜਨਕ ਹੈ ਕਿ ਇੱਥੋਂ ਹਾਲਾਤ ਸੁਧਰਨ ਦੀ ਉਮੀਦ ਹੀ ਕੀਤੀ ਜਾ ਸਕਦੀ ਹੈ।
ਸਨਰਾਈਜ਼ਰਜ਼ ਹੈਦਰਾਬਾਦ (SRH) ਨੂੰ ਮੈਚ (SRH ਬਨਾਮ LSG) ਤੋਂ ਪਹਿਲਾਂ ਹੀ ਵੱਡਾ ਝਟਕਾ ਲੱਗਾ ਹੈ। ਸਨਰਾਈਜ਼ਰਜ਼ ਦੇ ਮੁੱਖ ਕੋਚ ਡੈਨੀਅਲ ਵਿਟੋਰੀ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਸਟਾਰ ਓਪਨਰ ਟ੍ਰੈਵਿਸ ਹੈੱਡ ਦਾ ਕੋਵਿਡ-19 ਟੈਸਟ ਪਾਜ਼ੀਟਿਵ ਆਇਆ ਹੈ। ਟ੍ਰੈਵਿਸ ਹੈੱਡ ਇਸ ਮਹੱਤਵਪੂਰਨ ਮੈਚ
‘ਚ ਹਿੱਸਾ ਨਹੀਂ ਲੈ ਸਕਣਗੇ। ਸਨਰਾਈਜ਼ਰਜ਼ ਹੈਦਰਾਬਾਦ ਪਹਿਲਾਂ ਹੀ ਪਲੇਆਫ ਤੋਂ ਬਾਹਰ ਹੋ ਚੁੱਕਾ ਹੈ।
Read More: SRH ਬਨਾਮ LSG: ਸਨਰਾਈਜ਼ਰਜ਼ ਹੈਦਰਾਬਾਦ ਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਅੱਜ ਦਿਲਚਸਪ ਮੁਕਾਬਲਾ