ਜੰਮੂ-ਕਸ਼ਮੀਰ, 16 ਮਈ 2025: ਭਾਰਤੀ ਸੁਰੱਖਿਆ ਬਲਾਂ ਨੇ ਕਸ਼ਮੀਰ (Jammu and Kashmir) ‘ਚ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਸੁਰੱਖਿਆ ਬਲਾਂ ਨੇ ਦੋ ਮੁਕਾਬਲਿਆਂ ‘ਚ ਛੇ ਅੱ.ਤ.ਵਾ.ਦੀ ਨੂੰ ਢੇਰ ਕਰ ਦਿੱਤਾ । ਸਾਰੇ ਅੱ.ਤ.ਵਾ.ਦੀ ਉੱਚੇ ਇਲਾਕਿਆਂ ‘ਚ ਲੁਕੇ ਹੋਏ ਸਨ। ਇਹ ਜਾਣਕਾਰੀ ਫੌਜ ਅਤੇ ਪੁਲਿਸ ਦੀ ਸਾਂਝੀ ਪ੍ਰੈਸ ਕਾਨਫਰੰਸ ‘ਚ ਦਿੱਤੀ ਗਈ।
ਪ੍ਰੈਸ ਕਾਨਫਰੰਸ ਦੌਰਾਨ ਆਈਜੀਪੀ ਕਸ਼ਮੀਰ ਵੀਕੇ ਬਿਰਦੀ ਨੇ ਹਾਲ ਹੀ ‘ਚ ਹੋਏ ਅੱ.ਤ.ਵਾ.ਦ ਵਿਰੋਧੀ ਆਪ੍ਰੇਸ਼ਨ ਬਾਰੇ ਕਿਹਾ, “ਪਿਛਲੇ 48 ਘੰਟਿਆਂ ‘ਚ ਅਸੀਂ ਦੋ ਬਹੁਤ ਸਫਲ ਮੁਕਾਬਲੇ ਕੀਤੇ ਹਨ। ਇਹ ਦੋ ਮੁਕਾਬਲੇ ਕੇਰਨ ਅਤੇ ਤ੍ਰਾਲ ਖੇਤਰਾਂ ‘ਚ ਕੀਤੇ ਗਏ ਸਨ, ਜਿਸ ਦੇ ਨਤੀਜੇ ਵਜੋਂ ਕੁੱਲ ਛੇ ਅੱ.ਤ.ਵਾ.ਦੀ ਮਾਰੇ ਗਏ ਸਨ।
ਕੇਲਾਰ ਅਤੇ ਤ੍ਰਾਲ ਖੇਤਰਾਂ (Jammu and Kashmir) ‘ਚ ਅੱਤਵਾਦ ਵਿਰੋਧੀ ਕਾਰਵਾਈਆਂ ਬਾਰੇ ਜੀਓਸੀ ਵੀ ਫੋਰਸ ਮੇਜਰ ਜਨਰਲ ਧਨੰਜੈ ਜੋਸ਼ੀ ਨੇ ਕਿਹਾ ਕਿ 12 ਮਈ ਨੂੰ ਸਾਨੂੰ ਕੇਲਾਰ ਦੇ ਉੱਚਾਈ ਵਾਲੇ ਖੇਤਰਾਂ ‘ਚ ਇੱਕ ਅੱ.ਤ.ਵਾ.ਦੀ ਸਮੂਹ ਦੀ ਸੰਭਾਵਿਤ ਮੌਜੂਦਗੀ ਬਾਰੇ ਜਾਣਕਾਰੀ ਮਿਲੀ ਸੀ। 13 ਮਈ ਦੀ ਸਵੇਰ ਨੂੰ ਕੁਝ ਹਰਕਤ ਦੇਖਣ ‘ਤੇ ਸਾਡੀਆਂ ਟੀਮਾਂ ਨੇ ਅੱ.ਤ.ਵਾ.ਦੀਆਂ ਨੂੰ ਚੁਣੌਤੀ ਦਿੱਤੀ ਜਿਨ੍ਹਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਉਨ੍ਹਾਂ ‘ਤੇ ਗੋਲੀਬਾਰੀ ਕੀਤੀ। ਸਾਡੀਆਂ ਟੀਮਾਂ ਨੇ ਉਨ੍ਹਾਂ ਨੂੰ ਬੇਅਸਰ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਤ੍ਰਾਲ ਖੇਤਰ ‘ਚ ਦੂਜਾ ਆਪ੍ਰੇਸ਼ਨ ਇੱਕ ਸਰਹੱਦੀ ਪਿੰਡ ‘ਚ ਕੀਤਾ ਗਿਆ। ਜਦੋਂ ਅਸੀਂ ਇਸ ਪਿੰਡ ਨੂੰ ਘੇਰ ਰਹੇ ਸੀ, ਅੱ.ਤ.ਵਾ.ਦੀ ਵੱਖ-ਵੱਖ ਘਰਾਂ ‘ਚ ਲੁਕ ਗਏ ਅਤੇ ਸਾਡੇ ‘ਤੇ ਗੋਲੀਬਾਰੀ ਕਰ ਦਿੱਤੀ। ਇਸ ਸਮੇਂ ਸਾਡੇ ਸਾਹਮਣੇ ਚੁਣੌਤੀ ਆਮ ਪਿੰਡ ਵਾਸੀਆਂ ਨੂੰ ਬਚਾਉਣ ਦੀ ਸੀ। ਇਸ ਤੋਂ ਬਾਅਦ ਤਿੰਨ ਅੱ.ਤ.ਵਾ.ਦੀ ਮਾਰੇ ਗਏ।
Read More: Jammu and Kashmir Encounter: ਜੰਮੂ-ਕਸ਼ਮੀਰ ਦੇ ਸ਼ੋਪੀਆਂ ‘ਚ ਸੁਰੱਖਿਆ ਬਲਾਂ ਨੇ ਸ਼ੁਰੂ ਕੀਤਾ ਮੁਕਾਬਲਾ