Dera Beas

ਡੇਰਾ ਬਿਆਸ ਵਿਖੇ ਸਤਿਸੰਗ ਭੰਡਾਰੇ ਸੰਬੰਧੀ ਨੋਟੀਫਿਕੇਸ਼ਨ ਜਾਰੀ

ਡੇਰਾ ਬਿਆਸ, 13 ਮਈ 2025: ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ (Dera Beas)  ਦੇ ਸ਼ਰਧਾਲੂਆਂ ਬਾਰੇ ਇੱਕ ਖੁਸ਼ਖਬਰੀ ਆਈ ਹੈ | ਹੁਣ 18 ਮਈ ਨੂੰ ਡੇਰਾ ਬਿਆਸ ਵਿਖੇ ਸਤਿਸੰਗ ਭੰਡਾਰਾ ਬਹਾਲ ਕਰ ਦਿੱਤਾ ਗਿਆ ਹੈ | ਇਸ ਸਬੰਧੀ ਡੇਰੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸਤੋਂ ਪਹਿਲਾਂ 16 ਮਈ ਅਤੇ 17 ਮਈ ਨੂੰ ਸਵਾਲ-ਜਵਾਬ ਸ਼ੈਸਨ ਹੋਵੇਗਾ | ਇਸਦੇ ਨਾਲ ਹੀ ਸਤਿਸੰਗ ਤੋਂ ਬਾਅਦ ਡੇਰਾ ਬਿਆਸ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਜਸਦੀਪ ਸਿੰਘ ਗਿੱਲ ਸੰਗਤ ਦੇ ਰੂ-ਬ-ਰੂ ਦੇਣਗੇ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਕਾਰਨ ਡੇਰਾ ਬਿਆਸ (Dera Beas) ਵੱਲੋਂ ਪਹਿਲਾਂ 11 ਮਈ ਅਤੇ ਫਿਰ 18 ਮਈ ਨੂੰ ਬਿਆਸ ‘ਚ ਹੋਣ ਵਾਲਾ ਸਤਿਸੰਗ ਰੱਦ ਕਰ ਦਿੱਤਾ ਗਿਆ ਸੀ | ਹੁਣ ਸਥਿਤੀ ਆਮ ਵਾਂਗ ਹੋਣ ‘ਤੇ ਸਤਿਸੰਗ ਮੁੜ ਤਹਿ ਕੀਤਾ ਗਿਆ ਹੈ। ਇਸ ਦਿਨ ਸਤਿਸੰਗ ਦਾ ਸਮਾਂ ਸਵੇਰੇ 8:30 ਵਜੇ ਹੋਵੇਗਾ।

Read More:  Punjab News: ਰਾਧਾ ਸਵਾਮੀ ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਬਦਲਿਆ ਸਤਿਸੰਗ ਦਾ ਸਮਾਂ

Scroll to Top