South Africa squad

South Africa Squad for WTC: ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਦੱਖਣੀ ਅਫਰੀਕਾ ਟੀਮ ਦਾ ਐਲਾਨ

ਚੰਡੀਗੜ੍ਹ, 13 ਮਈ 2025: South Africa Squad for WTC final: 11 ਜੂਨ ਤੋਂ ਲਾਰਡਜ਼ ਵਿਖੇ ਆਸਟ੍ਰੇਲੀਆ ਵਿਰੁੱਧ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ 2025 ਲਈ ਦੱਖਣੀ ਅਫਰੀਕਾ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਤੇਂਬਾ ਬਾਵੁਮਾ ਦੀ ਕਪਤਾਨੀ ਵਾਲੀ ਟੀਮ ਤੇਜ਼ ਗੇਂਦਬਾਜ਼ਾਂ ਨਾਲ ਲੈਸ ਹੈ। 15 ਖਿਡਾਰੀਆਂ ਦੀ ਟੀਮ ‘ਚ ਅੱਧਾ ਦਰਜਨ ਤੇਜ਼ ਗੇਂਦਬਾਜ਼ਾਂ ਦੀ ਚੋਣ ਕੀਤੀ ਗਈ ਹੈ।

ਪ੍ਰੋਟੀਆਜ਼ ਟੀਮ ਨੇ ਆਖਰੀ ਟੈਸਟ ਲੜੀ ਪਾਕਿਸਤਾਨ ਵਿਰੁੱਧ ਖੇਡੀ ਸੀ। 16 ਖਿਡਾਰੀਆਂ ਦੀ ਟੀਮ ‘ਚ 2 ਬਦਲਾਅ ਕੀਤੇ ਗਏ ਹਨ। ਕਵੇਨਾ ਮਫਾਕਾ ਅਤੇ ਮੈਥਿਊ ਬ੍ਰੀਟਜ਼ਕੇ ਨੂੰ ਬਾਹਰ ਕਰ ਦਿੱਤਾ ਗਿਆ ਹੈ। ਲੁੰਗੀ ਨਗਿਦੀ ਕਮਰ ਦੀ ਸੱਟ ਤੋਂ ਠੀਕ ਹੋਣ ਤੋਂ ਬਾਅਦ ਵਾਪਸੀ ਕਰ ਚੁੱਕੇ ਹਨ। ਆਪਣੀ ਸੱਟ ਤੋਂ ਠੀਕ ਹੋਣ ਤੋਂ ਬਾਅਦ, ਉਹ ਦੱਖਣੀ ਅਫਰੀਕਾ ਲਈ ਚਿੱਟੀ ਗੇਂਦ ਦੀ ਕ੍ਰਿਕਟ ਖੇਡ ਚੁੱਕਾ ਹੈ। ਇਸ ਤੋਂ ਇਲਾਵਾ, ਉਹ ਆਈਪੀਐਲ 2025 ਦਾ ਵੀ ਹਿੱਸਾ ਹੈ।

ਮੁਲਡਰ ਅਤੇ ਯਾਨਸਨ ਦੇ ਨਾਲ ਤੇਜ਼ ਗੇਂਦਬਾਜ਼ ਕਾਗੀਸੋ ਰਬਾਡਾ, ਨਗਿਦੀ, ਡੇਨ ਪੈਟਰਸਨ ਅਤੇ ਕੋਰਬਿਨ ਬੋਸ਼ ਵੀ ਤੇਜ਼ ਗੇਂਦਬਾਜ਼ੀ ਲਾਈਨਅੱਪ ਦਾ ਹਿੱਸਾ ਹੋਣਗੇ। ਸਪਿਨ ਵਿਭਾਗ ਦੀ ਜ਼ਿੰਮੇਵਾਰੀ ਕੇਸ਼ਵ ਮਹਾਰਾਜ ਅਤੇ ਸੇਨੂਰਨ ਮੁਥੁਸਾਮੀ ਦੀ ਜੋੜੀ ਸੰਭਾਲੇਗੀ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਵੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਟੀਮ ਦਾ ਐਲਾਨ ਕੀਤਾ ਸੀ।

WTC 2025 ਫਾਈਨਲ ਲਈ ਦੱਖਣੀ ਅਫਰੀਕਾ ਟੀਮ (South Africa Squad) ਦੀ ਸੂਚੀ:-

ਟੇਂਬਾ ਬਾਵੁਮਾ (ਕਪਤਾਨ), ਟੋਨੀ ਡੀ ਜ਼ੋਰਜ਼ੀ, ਏਡੇਨ ਮਾਰਕਰਮ, ਵਿਆਨ ਮੁਲਡਰ, ਮਾਰਕੋ ਯਾਨਸਨ, ਕਾਗਿਸੋ ਰਬਾਡਾ, ਕੇਸ਼ਵ ਮਹਾਰਾਜ, ਲੁੰਗੀ ਨਗਿਡੀ, ਕੋਰਬਿਨ ਬੋਸ਼, ਕਾਇਲ ਵੇਰੇਨ, ਡੇਵਿਡ ਬੇਡਿੰਗਮ, ਟ੍ਰਿਸਟਨ ਸਟੱਬਸ, ਰਿਆਨ ਰਿਕੇਲਟਨ, ਸੇਨੂਰਨ ਮੁਥੁਸਾਮੀ, ਡੇਨ ਪੈਟਰਸਨ ਟੀਮ ‘ਚ ਸ਼ਾਮਲ ਹਨ |

Read More: Australia Squad for WTC: ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਆਸਟ੍ਰੇਲੀਆ ਟੀਮ ਦਾ ਐਲਾਨ

Scroll to Top