Chandigarh

ਚੰਡੀਗੜ੍ਹ ਅਤੇ ਮੋਹਾਲੀ ‘ਚ ਵਜੇ ਸਾਇਰਨ, ਬਲੈਕਆਊਟ ਦੇ ਹੁਕਮ ਜਾਰੀ

ਚੰਡੀਗੜ੍ਹ 08 ਮਈ 2025: ਭਾਰਤ ਅਤੇ ਪਾ.ਕਿ.ਸ.ਤਾ.ਨ ਵਿਚਾਲੇ ਤਣਾਅ ਦੇ ਚੱਲਦੇ ਚੰਡੀਗੜ੍ਹ (Chandigarh) ‘ਚ ਵੀ ਬਲੈਕਆਊਟ ਕੀਤਾ ਗਿਆ ਹੈ, ਇੱਥੇ ਸਾਇਰਨ ਵੱਜ ਰਹੇ ਹਨ। ਇਸਦੇ ਨਾਲ ਹੀ ਮੋਹਾਲੀ ‘ਚ ਵੀ ਸਾਇਰਨ ਵੱਜ ਰਹੇ ਹਨ ਅਤੇ ਬਲੈਕਆਊਟ ਕੀਤਾ ਗਿਆ | ਚੰਡੀਗੜ੍ਹ ‘ਚ ਸਾਇਰਨ ਵੱਜ ਰਹੇ ਹਨ। ਪੰਜਾਬ ਦੇ ਪਠਾਨਕੋਟ, ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ‘ਚ ਸਵੇਰੇ 4 ਵਜੇ ਤੱਕ ਬਲੈਕਆਊਟ ਦੇ ਹੁਕਮ ਜਾਰੀ ਕੀਤੇ ਗਏ ਹਨ।

ਪੰਜਾਬ ਦੇ ਪਠਾਨਕੋਟ ਸਥਿਤ ਏਅਰਬੇਸ ‘ਤੇ ਹਮਲਾ ਹੋਇਆ ਹੈ। ਪਾ.ਕਿ.ਸ.ਤਾ.ਨ ਵਾਲੇ ਪਾਸਿਓਂ ਡਰੋਨਾਂ ਦੇ ਨਾਲ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਗਈਆਂ। ਉਨ੍ਹਾਂ ਨੂੰ ਭਾਰਤ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਤਬਾਹ ਕਰ ਦਿੱਤਾ। ਇਸ ਤੋਂ ਬਾਅਦ ਪਠਾਨਕੋਟ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ‘ਚ ਸਵੇਰੇ 4 ਵਜੇ ਤੱਕ ਬਲੈਕਆਊਟ ਦੇ ਆਦੇਸ਼ ਜਾਰੀ ਕੀਤੇ ਗਏ ਹਨ।

ਪੰਜਾਬ ਦੇ 7 ਜ਼ਿਲ੍ਹੇ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ ਅਤੇ ਲੁਧਿਆਣਾ ‘ਚ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।

Read More: ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ‘ਚ ਬਲੈਕਆਊਟ ਦੇ ਹੁਕਮ

Scroll to Top