Vikram Misri

ਉਨ੍ਹਾਂ ਨੇ ਪੁੰਛ ‘ਚ ਸਿੱਖ ਗੁਰਦੁਆਰੇ ‘ਤੇ ਹ.ਮ.ਲਾ, ਸਿੰਧੂ ਜਲ ਸੰਧੀ ਦਾ ਸਨਮਾਨ ਨਹੀਂ ਕੀਤਾ: ਵਿਕਰਮ ਮਿਸਰੀ

ਦਿੱਲੀ, 08 ਮਈ 2025: ਭਾਰਤੀ ਵਿਦੇਸ਼ ਮੰਤਰਾਲੇ ਨੇ ਅੱਜ ਕੀਤੀ ਕਾਰਵਾਈ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਵਿਦੇਸ਼ ਮੰਤਰਾਲੇ ਦੀ ਇਸ ਪ੍ਰੈਸ ਕਾਨਫਰੰਸ ਵਿਕਰਮ ਮਿਸਰੀ (Vikram Misri) ਨੇ ਕਿਹਾ ਕਿ ਪਾ.ਕਿ.ਸ.ਤਾ.ਨ ਦੇ ਰੱਖਿਆ ਮੰਤਰੀ ਅਤੇ ਸਾਬਕਾ ਵਿਦੇਸ਼ ਮੰਤਰੀ ਨੇ ਅੱ.ਤ.ਵਾ.ਦੀ ਸੰਗਠਨਾਂ ਨਾਲ ਆਪਣੇ ਸਬੰਧਾਂ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਦੀ ਛਵੀ ਇੱਕ ਅੱ.ਤ.ਵਾ.ਦੀ ਸਮਰਥਕ ਦੀ ਹੈ। ਪਾ.ਕਿ.ਸ.ਤਾ.ਨ ਪਹਿਲਗਾਮ ਹ.ਮ.ਲੇ ਦੀ ਜਾਂਚ ਦੀ ਮੰਗ ਕਰ ਰਿਹਾ ਹੈ, ਅਸੀਂ ਸਾਰੇ ਪਾ.ਕਿ.ਸ.ਤਾ.ਨ ਦੇ ਇਤਿਹਾਸ ਨੂੰ ਜਾਣਦੇ ਹਾਂ।

ਉਨ੍ਹਾਂ ਕਿਹਾ ਕਿ ਅਸੀਂ ਅੱ.ਤ.ਵਾ.ਦੀ ਹਮਲਿਆਂ ਦੀ ਜਾਂਚ ਦੇ ਸਾਰੇ ਸਬੂਤ ਪਹਿਲਾਂ ਹੀ ਪ੍ਰਦਾਨ ਕਰ ਦਿੱਤੇ ਹਨ। ਅਸੀਂ ਮੁੰਬਈ, ਪੁਲਵਾਮਾ ਅਤੇ ਪਠਾਨਕੋਟ ਹਮਲਿਆਂ ਦੇ ਸੰਬੰਧ ‘ਚ ਵੀ ਸਬੂਤ ਦਿੱਤੇ ਸਨ, ਪਰ ਕੁਝ ਨਹੀਂ ਹੋਇਆ। ਪਾ.ਕਿ.ਸ.ਤਾ.ਨ ਨੇ ਹਮੇਸ਼ਾ ਅੱ.ਤ.ਵਾ.ਦੀ.ਆਂ ਦਾ ਬਚਾਅ ਕੀਤਾ ਹੈ।

ਵਿਦੇਸ਼ ਸਕੱਤਰ ਵਿਕਰਮ ਮਿਸਰੀ (Vikram Misri) ਨੇ ਕਿਹਾ ਕਿ 7 ਮਈ ਨੂੰ ਸਿਰਫ਼ ਅੱ.ਤ.ਵਾ.ਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਅਸੀਂ ਕਿਸੇ ਵੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਹੈ। ਉਨ੍ਹਾਂ ਕਿਹਾ ਕਿ ਪਾ.ਕਿ.ਸ.ਤਾ.ਨ ਨੇ ਭਾਰਤ ਦੇ ਪੁੰਛ ‘ਚ ਸਿੱਖ ਗੁਰਦੁਆਰੇ ‘ਤੇ ਹਮਲਾ ਕੀਤਾ। ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ‘ਚ ਤਿੰਨ ਜਣਿਆਂ ਦੀ ਮੌਤ ਹੋ ਗਈ। ਅਸੀਂ ਇਸਦੀ ਨਿੰਦਾ ਕਰਦੇ ਹਾਂ।

ਵਿਦੇਸ਼ ਸਕੱਤਰ ਨੇ ਕਿਹਾ ਕਿ ਵਿਸ਼ਵਵਿਆਪੀ ਅੱ.ਤ.ਵਾ.ਦ ਦੇ ਕੇਂਦਰ ਵਜੋਂ ਪਾ.ਕਿ.ਸ.ਤਾ.ਨ ਦੀ ਸਾਖ ਕਈ ਮਾਮਲਿਆਂ ‘ਚ ਜੜ੍ਹੀ ਹੋਈ ਹੈ। ਮੈਨੂੰ ਇਹ ਯਾਦ ਦਿਵਾਉਣ ਦੀ ਜ਼ਰੂਰਤ ਨਹੀਂ ਹੈ ਕਿ ਓਸਾਮਾ ਬਿਨ ਲਾਦੇਨ ਕਿੱਥੇ ਮਿਲਿਆ ਸੀ ਅਤੇ ਉਸਨੂੰ ਕਿਸਨੇ ਸ਼ਹੀਦ ਕਿਹਾ ਸੀ। ਪਾ.ਕਿ.ਸ.ਤਾ.ਨ ਵੱਡੀ ਗਿਣਤੀ ‘ਚ ਸੰਯੁਕਤ ਰਾਸ਼ਟਰ ਦੁਆਰਾ ਨਾਮਜ਼ਦ ਅੱ.ਤ.ਵਾ.ਦੀਆਂ ਅਤੇ ਕਈ ਦੇਸ਼ਾਂ ਦੁਆਰਾ ਪਾਬੰਦੀਸ਼ੁਦਾ ਅੱ.ਤ.ਵਾ.ਦੀ.ਆਂ ਦਾ ਘਰ ਵੀ ਹੈ।

ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਭਾਰਤ ਨੇ ਤਣਾਅ ਨਹੀਂ ਵਧਾਇਆ ਹੈ ਸਗੋਂ ਜਵਾਬ ਦਿੱਤਾ ਹੈ। ਹਰ ਧਰਮ ਦੇ ਲੋਕਾਂ ਨੇ ਪਾ.ਕਿ.ਸ.ਤਾ.ਨ ਦੀ ਨਿੰਦਾ ਕੀਤੀ ਹੈ। ਭਾਰਤ ਛੇ ਦਹਾਕਿਆਂ ਤੋਂ ਸਿੰਧੂ ਜਲ ਸੰਧੀ ਦਾ ਸਤਿਕਾਰ ਕਰਦਾ ਆ ਰਿਹਾ ਹੈ। ਇੰਨੇ ਤਣਾਅ ਦੇ ਬਾਵਜੂਦ, ਅਸੀਂ ਸਬਰ ਅਤੇ ਸਹਿਣਸ਼ੀਲਤਾ ਨਾਲ ਸੰਧੀ ਨੂੰ ਕਾਇਮ ਰੱਖਿਆ ਹੈ। ਜਦੋਂ ਕਿ ਪਾ.ਕਿ.ਸ.ਤਾ.ਨ ਹਰ ਸਮਝੌਤੇ ਦੇ ਰਾਹ ‘ਚ ਰੁਕਾਵਟ ਰਿਹਾ ਹੈ। ਪਾ.ਕਿ.ਸ.ਤਾ.ਨ ਨੇ ਸਿੰਧੂ ਜਲ ਸੰਧੀ ‘ਚ ਕਦੇ ਵੀ ਸਹਿਯੋਗ ਨਹੀਂ ਕੀਤਾ। ਹਰ ਦੁਰਦਸ਼ਾ ਲਈ ਪਾ.ਕਿ.ਸ.ਤਾ.ਨ ਖੁਦ ਜ਼ਿੰਮੇਵਾਰ ਹੋਵੇਗਾ। ਪਾ.ਕਿ.ਸ.ਤਾ.ਨ ਦੇ ਜਨਮ ਤੋਂ ਹੀ ਝੂਠ ਬੋਲਣਾ ਸ਼ੁਰੂ ਹੋ ਗਿਆ ਸੀ। ਪਾ.ਕਿ.ਸ.ਤਾ.ਨ ਨੇ ਸੰਯੁਕਤ ਰਾਸ਼ਟਰ ਨੂੰ ਵੀ ਝੂਠ ਬੋਲਿਆ। ਬਾਅਦ ‘ਚ ਉਸਨੂੰ ਮੂੰਹ ਦੀ ਖਾਣੀ ਪਈ ਸੀ |

ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਇਹ ਅਜੀਬ ਗੱਲ ਹੈ ਕਿ ਪਾ.ਕਿ.ਸ.ਤਾ.ਨ ‘ਚ, ਨਾਗਰਿਕਾਂ ਦੇ ਅੰਤਿਮ ਰਸਮਾਂ ਉਨ੍ਹਾਂ ਦੇ ਰਾਸ਼ਟਰੀ ਝੰਡੇ ‘ਚ ਲਪੇਟ ਕੇ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਸਰਕਾਰੀ ਸਨਮਾਨ ਦਿੱਤਾ ਜਾ ਰਿਹਾ ਹੈ ਭਾਵੇਂ ਮਾਰੇ ਗਏ ਲੋਕ ਅੱ.ਤ.ਵਾ.ਦੀ ਸਨ। ਪਾ.ਕਿ.ਸ.ਤਾ.ਨ ‘ਚ ਅੱ.ਤ.ਵਾ.ਦੀਆਂ ਲਈ ਸਰਕਾਰੀ ਸਨਮਾਨ ਨਾਲ ਅੰਤਿਮ ਰਸਮਾਂ ਕਰਨ ਦਾ ਇੱਕ ਰਿਵਾਜ ਹੋ ਸਕਦਾ ਹੈ, ਪਰ ਇਸਦਾ ਸਾਡੇ ਲਈ ਕੋਈ ਖਾਸ ਅਰਥ ਨਹੀਂ ਹੈ।

Read More: ਪਾਕਿਸਤਾਨ ਨੇ 15 ਭਾਰਤੀ ਫੌਜੀ ਟਿਕਾਣਿਆਂ ‘ਤੇ ਹਮਲੇ ਕਰਨ ਦੀ ਕੀਤੀ ਕੋਸ਼ਿਸ਼: ਕਰਨਲ ਸੋਫੀਆ ਕੁਰੈਸ਼ੀ

Scroll to Top