8 ਮਈ 2025: ਭਾਰਤ ਨੇ ਜੰਮੂ-ਕਸ਼ਮੀਰ (jammu kashmir) ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਬਦਲਾ ਆਪ੍ਰੇਸ਼ਨ ਸਿੰਦੂਰ ਰਾਹੀਂ ਲਿਆ ਹੈ। ਗੁਆਂਢੀ ਦੇਸ਼ ਭਾਰਤ ਦੀ ਇਸ ਕਾਰਵਾਈ ਤੋਂ ਪਰੇਸ਼ਾਨ ਹੈ। ਅਜਿਹੇ ਵਿੱਚ ਪੰਜਾਬ (punajb) ਵਿੱਚ ਹੁਣ ਹਾਈ ਅਲਰਟ ਹੈ। ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ (gurdaspur) ਵਿੱਚ ਹਰ ਰਾਤ ਬਲੈਕਆਊਟ ਰਹੇਗਾ।
ਗੁਰਦਾਸਪੁਰ (gurdaspur) ਜ਼ਿਲ੍ਹੇ ਵਿੱਚ, ਅਗਲੇ ਹੁਕਮਾਂ ਤੱਕ ਰਾਤ 9 ਵਜੇ ਤੋਂ ਅਗਲੇ ਦਿਨ ਸਵੇਰੇ 5 ਵਜੇ ਤੱਕ ਬਲੈਕਆਊਟ ਲਾਗੂ ਰਹੇਗਾ। ਰਾਤ ਨੂੰ ਪੂਰਾ ਜ਼ਿਲ੍ਹਾ ਹਨੇਰੇ ਵਿੱਚ ਡੁੱਬਿਆ ਰਹੇਗਾ। ਗੁਰਦਾਸਪੁਰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ। ਇਹ ਹੁਕਮ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਗੁਰਦਾਸਪੁਰ (gurdaspur) ਵੱਲੋਂ ਭਾਰਤ-ਪਾਕਿ ਸਰਹੱਦ ‘ਤੇ ਸੰਵੇਦਨਸ਼ੀਲ ਮਾਹੌਲ ਦੇ ਕਾਰਨ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ (punjab sarkar) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਡਿਫੈਂਸ ਐਕਟ 1968 ਅਧੀਨ ਐਮਰਜੈਂਸੀ (emergency) ਸਥਿਤੀ ਨਾਲ ਨਜਿੱਠਣ ਲਈ ਜਾਰੀ ਕੀਤੇ ਗਏ ਹਨ।
ਇਹ ਹੁਕਮ ਕੇਂਦਰੀ ਜੇਲ੍ਹ ਗੁਰਦਾਸਪੁਰ (gurdaspur) ਅਤੇ ਹਸਪਤਾਲਾਂ ‘ਤੇ ਲਾਗੂ ਨਹੀਂ ਹੋਵੇਗਾ। ਹਾਲਾਂਕਿ, ਇਨ੍ਹਾਂ ਵਿਭਾਗਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕੇਂਦਰੀ ਜੇਲ੍ਹ (central jail) ਗੁਰਦਾਸਪੁਰ (gurdaspur) ਅਤੇ ਹਸਪਤਾਲਾਂ ਦੀਆਂ ਖਿੜਕੀਆਂ ਰੋਜ਼ਾਨਾ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਬੰਦ ਅਤੇ ਢੱਕੀਆਂ ਰਹਿਣ ਤਾਂ ਜੋ ਕੋਈ ਵੀ ਰੌਸ਼ਨੀ ਬਾਹਰ ਨਾ ਜਾ ਸਕੇ।
Read More: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਹੋਈ ਮੌਕ ਡ੍ਰਿਲ, ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਦੇ ਸਿਖਾਏ ਗੁਰ