Operation Sindoor : ਭਾਰਤ ਦਾ ਵੱਡਾ ਫੈਸਲਾ, 10 ਮਈ ਤੱਕ ਰਹਿਣਗੇ 9 ਹਵਾਈ ਅੱਡੇ ਬੰਦ

7 ਮਈ 2025: ਆਪ੍ਰੇਸ਼ਨ ਸਿੰਦੂਰ (Operation Sindoor) ਤੋਂ ਬਾਅਦ ਭਾਰਤ ਨੇ ਇੱਕ ਵੱਡਾ ਫੈਸਲਾ ਲਿਆ ਹੈ। ਦੱਸ ਦੇਈਏ ਕਿ ਦੇਸ਼ ਦੇ 9 ਹਵਾਈ ਅੱਡੇ 10 ਮਈ ਤੱਕ ਬੰਦ ਰਹਿਣਗੇ। ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਇਸ ਵਿੱਚ ਸ੍ਰੀ ਸ੍ਰੀਨਗਰ, ਜੰਮੂ, ਲੇਹ, ਚੰਡੀਗੜ੍ਹ, ਬੀਕਾਨੇਰ, ਜੋਧਪੁਰ, ਰਾਜਕੋਟ, ਧਰਮਸ਼ਾਲਾ, ਅੰਮ੍ਰਿਤਸਰ, (amritsar) ਭੁਜ ਅਤੇ ਜਾਮਨਗਰ ਵਿੱਚ ਉਡਾਣਾਂ ਰੋਕ ਦਿੱਤੀਆਂ ਗਈਆਂ ਹਨ। ਇਹ ਹਵਾਈ ਅੱਡੇ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਹਨ। ਉਥੇ ਹੀ ਜੰਮੂ-ਕਸ਼ਮੀਰ, ਪੰਜਾਬ ਅਤੇ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ।

ਫਲਾਈਟ ਆਪਰੇਸ਼ਨ ਨਾਲ ਸਬੰਧਤ 2 ਮਹੱਤਵਪੂਰਨ ਜਾਣਕਾਰੀ…

ਏਅਰ ਇੰਡੀਆ ਨੇ 10 ਮਈ ਸਵੇਰੇ 05:29 ਵਜੇ ਤੱਕ 9 ਸ਼ਹਿਰਾਂ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਹ ਸ਼ਹਿਰ ਹਨ- ਜੰਮੂ, ਸ੍ਰੀਨਗਰ, ਲੇਹ, ਜੋਧਪੁਰ, ਅੰਮ੍ਰਿਤਸਰ, ਭੁਜ, ਜਾਮਨਗਰ, ਚੰਡੀਗੜ੍ਹ ਅਤੇ ਰਾਜਕੋਟ।

ਦੇਸ਼ ਭਰ ਵਿੱਚ ਇੰਡੀਗੋ ਏਅਰਲਾਈਨਜ਼ ਦੀਆਂ 160 ਘਰੇਲੂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਦਿੱਲੀ ਹਵਾਈ ਅੱਡੇ ‘ਤੇ ਵੱਖ-ਵੱਖ ਏਅਰਲਾਈਨਾਂ ਦੀਆਂ 20 ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।

22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ 15 ਦਿਨਾਂ ਬਾਅਦ, ਭਾਰਤ ਨੇ ਮੰਗਲਵਾਰ ਦੇਰ ਰਾਤ ਨੂੰ ਪਾਕਿਸਤਾਨ ਅਤੇ ਪੀਓਕੇ ਵਿੱਚ 9 ਅੱਤਵਾਦੀ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ। ਇਸ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ ਹਨ।

ਭਾਰਤੀ ਪੁਲਾੜ ਯਾਤਰੀ ਜਲਦੀ ਹੀ ਪੁਲਾੜ ਵਿੱਚ ਜਾਣਗੇ
ਪੀਐਮ ਮੋਦੀ ਨੇ ਕਿਹਾ, ਭਾਰਤੀ ਪੁਲਾੜ ਯਾਤਰੀ ਜਲਦੀ ਹੀ ਪੁਲਾੜ ਜਾਣਗੇ।

ਚੰਦਰਯਾਨ ਮਿਸ਼ਨ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਤੀਕਿਰਿਆ ਦਿੱਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਚੰਦਰਯਾਨ 1 ਨੇ ਪਾਣੀ ਦੀ ਖੋਜ ਵਿੱਚ ਮਦਦ ਕੀਤੀ ਸੀ। ਇਸ ਤੋਂ ਬਾਅਦ ਚੰਦਰਯਾਨ 2 ਇੱਕ ਸਫਲ ਮਿਸ਼ਨ ਸੀ।

ਆਪ੍ਰੇਸ਼ਨ ਸਿੰਦੂਰ ਨਾਲ ਸਬੰਧਤ ਪੜ੍ਹੋ ਇਹ ਵੀ ਖ਼ਬਰ  ….

Read More: ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਜਲੰਧਰ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ, ਸਾਰੀਆਂ ਪਾਰਟੀਆਂ ਦੇ ਨੇਤਾ ਇੱਕਜੁੱਟ

Operation Sindoor: PM ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਕਮੇਟੀ ਦੀ ਬੈਠਕ ਸਮਾਪਤ

Operation Sindoor: ਕਰਤਾਰਪੁਰ ਲਾਂਘਾ ਕੀਤਾ ਗਿਆ ਬੰਦ

Poonch: ਪਾਕਿਤਸਾਨ ਵੱਲੋਂ ਪੁੰਛ ਖੇਤਰ ‘ਚ ਗੋ.ਲਾ.ਬਾ.ਰੀ ! ਲਗਭੱਗ 10 ਜਣਿਆਂ ਦੀ ਮੌਤ ਦੀ ਖ਼ਬਰ

Scroll to Top