ਚੰਡੀਗੜ੍ਹ, 05 ਮਈ 2025: ਭਾਰਤੀ ਸੁਰੱਖਿਆ ਬਲ (BSF) ਨੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨਾਗਰਿਕ ਨੂੰ ਪਿੰਡ ਠਾਕੁਰਪੁਰ ਨੇੜੇ ਸਰਹੱਦ ‘ਤੇ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਤੋਂ ਇੱਕ ਪਾਸ ਆਈਡੀ ਕਾਰਡ ਵੀ ਬਰਾਮਦ ਹੋਇਆ ਹੈ। ਜਿਸ ‘ਤੇ ਉਸਦੀ ਪਛਾਣ ਹੁਸੈਨ ਵਜੋਂ ਲਿਖੀ ਗਈ ਹੈ ਅਤੇ ਉਹ ਗੁਜਰਾਂਵਾਲਾ ਦਾ ਰਹਿਣ ਵਾਲਾ ਹੈ।
ਇਸ ਤੋਂ ਪਹਿਲਾਂ ਕਿ ਪਾਕਿਸਤਾਨੀ ਨਾਗਰਿਕ ਸਰਹੱਦ ਪਾਰ ਕਰਕੇ ਭਾਰਤ ਪਹੁੰਚਦਾ, ਇਸਤੋਂ ਪਹਿਲਾਂ ਬੀਐਸਐਫ (BSF) ਦੇ ਜਵਾਨਾਂ ਨੇ ਉਸਨੂੰ ਫੜ ਲਿਆ। ਮੁਲਜ਼ਮ ਦਾ ਨਾਮ ਮੁਹੰਮਦ ਹੁਸੈਨਾਨ ਪੁੱਤਰ ਮੁਹੰਮਦ ਅਜਮਲ, ਵਾਸੀ ਗੁਜਰਾਵਾਲਾ (ਪਾਕਿਸਤਾਨ) ਹੈ।
ਘੁਸਪੈਠੀਏ ਮੁਹੰਮਦ ਹੁਸੈਨਾਨ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਬੀਐਸਐਫ ਨੇ ਉਕਤ ਵਿਅਕਤੀ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਪਾਕਿਸਤਾਨੀ ਨਾਗਰਿਕ ਨੂੰ ਅਦਾਲਤ ‘ਚ ਪੇਸ਼ ਕੀਤਾ, ਜਿੱਥੋਂ ਉਸਨੂੰ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਪੁਲਿਸ ਉਸ ਤੋਂ ਭਾਰਤ ‘ਚ ਘੁਸਪੈਠ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਪੁੱਛਗਿੱਛ ਕਰ ਰਹੀ ਹੈ। ਮੁਲਜ਼ਮ ਤੋਂ ਉਸ ਦੇ ਇਰਾਦਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ। ਉਸਦੇ ਭਾਰਤ ‘ਚ ਦਾਖਲ ਹੋਣ ਦੇ ਮਕਸਦ ਦੀ ਜਾਂਚ ਕੀਤੀ ਜਾਵੇਗੀ।
ਦੂਜੇ ਪਾਸੇ ਅੱਜ ਚੀਨੀ ਰਾਜਦੂਤ ਜਿਆਂਗ ਜ਼ੇਦੋਂਗ ਨੇ ਸੋਮਵਾਰ ਨੂੰ ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨਾਲ ਮੁਲਾਕਾਤ ਕੀਤੀ ਅਤੇ ਪਾਕਿਸਤਾਨ ਲਈ ਸਮਰਥਨ ਦੁਹਰਾਇਆ। ਜ਼ੇਦੋਂਗ ਨੇ ਕਿਹਾ ਕਿ ਚੀਨ ਦੱਖਣੀ ਏਸ਼ੀਆ ‘ਚ ਸ਼ਾਂਤੀ ਅਤੇ ਸਥਿਰਤਾ ਲਈ ਪਾਕਿਸਤਾਨ ਦਾ ਸਮਰਥਨ ਜਾਰੀ ਰੱਖੇਗਾ।
ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਮੁਅੱਤਲ ਕੀਤਾ ਹੈ | ਪੰਜਾਬ ਸਰਕਾਰ ਨੇ 6 ਤਹਿਸੀਲਦਾਰ ਅਤੇ 8 ਨਾਇਬ ਤਹਿਸੀਲਦਾਰਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਹੈ | ਇਸ ਸਬੰਧੀ ਪੰਜਾਬ ਸਰਕਾਰ ਨੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ।
Read More: Jammu and Kashmir: ਪੁੰਛ ਜ਼ਿਲ੍ਹੇ ‘ਚ ਅੱ.ਤ.ਵਾ.ਦੀ ਛੁਪਣਗਾਹ ਦਾ ਪਰਦਾਫਾਸ਼, ਆਈਈਡੀ ਬਰਾਮਦ