ਚੰਡੀਗੜ੍ਹ, 05 ਮਈ 2025: IPL Orange and Purple cap: ਇੰਡੀਅਨ ਪ੍ਰੀਮੀਅਰ ਲੀਗ (IPL 2025) ‘ਚ ਲੀਗ ਪੜਾਅ ਦੇ 54 ਮੈਚ ਪੂਰੇ ਹੋ ਚੁੱਕੇ ਹਨ ਅਤੇ16 ਮੈਚ ਬਾਕੀ ਹਨ ਅਤੇ 8 ਟੀਮਾਂ ਅਜੇ ਵੀ 4 ਪਲੇਆਫ ਪੁਜੀਸ਼ਨਾਂ ਲਈ ਲੜ ਰਹੀਆਂ ਹਨ। ਐਤਵਾਰ ਨੂੰ ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਆਪੋ-ਆਪਣੇ ਮੈਚ ਜਿੱਤੇ ਹਨ।
ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਵਿਰਾਟ ਕੋਹਲੀ ਨੇ ਚੇਨਈ ਵਿਰੁੱਧ 62 ਦੌੜਾਂ ਬਣਾਈਆਂ। ਇਸ ਦੇ ਨਾਲ ਕੋਹਲੀ 18ਵੇਂ ਸੀਜ਼ਨ ਦਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ, ਜਿਸਦੇ ਨਾਮ 505 ਦੌੜਾਂ ਹਨ। ਵਿਰਾਟ ਕੋਹਲੀ ਨੇ ਗੁਜਰਾਤ ਦੇ ਸਾਈਂ ਸੁਦਰਸ਼ਨ ਨੂੰ ਪਿੱਛੇ ਛੱਡ ਦਿੱਤਾ, ਜਿਸ ਦੇ ਨਾਮ 504 ਦੌੜਾਂ ਹਨ। ਅੱਜ ਰਾਜਸਥਾਨ ਦਾ ਯਸ਼ਸਵੀ ਜੈਸਵਾਲ 67 ਦੌੜਾਂ ਬਣਾ ਕੇ ਸਿਖਰ ‘ਤੇ ਪਹੁੰਚ ਸਕਦਾ ਹੈ। ਇਸਦੇ ਹੀ ਔਰੇਂਜ ਕੈਪ ਵਿਰਾਟ ਕੋਹਲੀ ਕੋਲ ਹੈ |
ਗੁਜਰਾਤ ਟਾਈਟਨਜ ਦੇ ਪ੍ਰਸਿਧ ਕ੍ਰਿਸ਼ਨਾ 18ਵੇਂ ਸੀਜ਼ਨ ਦੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ‘ਚ ਪਹਿਲੇ ਨੰਬਰ ‘ਤੇ ਹਨ। ਕ੍ਰਿਸ਼ਨਾ ਨੇ 19 ਵਿਕਟਾਂ ਲਈਆਂ ਹਨ। ਉਨ੍ਹਾਂ ਤੋਂ ਬਾਅਦ, ਆਰਸੀਬੀ ਦੇ ਜੋਸ਼ ਹੇਜ਼ਲਵੁੱਡ ਨੇ 18 ਅਤੇ ਚੇਨਈ ਦੇ ਨੂਰ ਅਹਿਮਦ ਨੇ 16 ਵਿਕਟਾਂ ਲਈਆਂ ਹਨ। ਮੁੰਬਈ ਦੇ ਟ੍ਰੇਂਟ ਬੋਲਟ ਦੇ ਵੀ 16 ਵਿਕਟਾਂ ਹਨ | ਪਰਪਲ ਕੈਪ ‘ਤੇ ਪ੍ਰਸਿਧ ਕ੍ਰਿਸ਼ਨਾ ਦਾ ਕਬਜ਼ਾ ਹੈ |
ਐਲਐਸਜੀ ਦਾ ਨਿਕੋਲਸ ਪੂਰਨ 18ਵੇਂ ਸੀਜ਼ਨ ‘ਚ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਬੱਲੇਬਾਜ਼ ਹੈ। ਨਿਕੋਲਸ ਨੇ ਹੁਣ ਤੱਕ 34 ਛੱਕੇ ਲਗਾਏ ਹਨ, ਪੂਰਨ ਐਤਵਾਰ ਨੂੰ ਇੱਕ ਵੀ ਛੱਕਾ ਨਹੀਂ ਲਗਾ ਸਕਿਆ। ਪੰਜਾਬ ਦਾ ਸ਼੍ਰੇਅਸ ਅਈਅਰ 27 ਛੱਕਿਆਂ ਨਾਲ ਦੂਜੇ ਸਥਾਨ ‘ਤੇ ਪਹੁੰਚ ਗਿਆ। ਅਈਅਰ ਨੇ ਲਖਨਊ ਦੇ ਖਿਲਾਫ 2 ਛੱਕੇ ਮਾਰੇ।
ਆਰਸੀਬੀ ਨੇ ਸ਼ਨੀਵਾਰ ਨੂੰ ਆਈਪੀਐਲ ਵਿੱਚ ਸੀਐਸਕੇ ਨੂੰ 2 ਦੌੜਾਂ ਨਾਲ ਹਰਾਇਆ। ਚਿੰਨਾਸਵਾਮੀ ਸਟੇਡੀਅਮ ਵਿੱਚ ਵਿਰਾਟ ਕੋਹਲੀ ਨੇ 5 ਛੱਕਿਆਂ ਦੀ ਮਦਦ ਨਾਲ 62 ਦੌੜਾਂ ਬਣਾਈਆਂ। ਉਹ ਕਿਸੇ ਟੀਮ ਦਾ ਪਹਿਲਾ ਖਿਡਾਰੀ ਬਣ ਗਿਆ ਜਿਸਨੇ ਟੀ-20 ਵਿੱਚ 300 ਛੱਕੇ ਮਾਰੇ। ਕੋਹਲੀ ਨੇ ਆਈਪੀਐਲ ਵਿੱਚ ਸਭ ਤੋਂ ਵੱਧ ਅਰਧ ਸੈਂਕੜੇ ਲਗਾਉਣ ਦੇ ਰਿਕਾਰਡ ਦੀ ਵੀ ਬਰਾਬਰੀ ਕੀਤੀ।
Read More: SRH ਬਨਾਮ DC: ਹੈਦਰਾਬਾਦ ਲਈ ਪਲੇਆਫ ‘ਚ ਬਣੇ ਰਹਿਣ ਲਈ ਦਿੱਲੀ ਖ਼ਿਲਾਫ ਜਿੱਤ ਲਾਜ਼ਮੀ