Haryana News

Haryana News: ਪ੍ਰਾਈਵੇਟ ਸਕੂਲਾਂ ਨੂੰ 15 ਮਈ ਤੱਕ ਵਿਦਿਆਰਥੀਆਂ ਦੇ ਵੇਰਵੇ ਅਪਲੋਡ ਕਰਨ ਦੇ ਹੁਕਮ

ਚੰਡੀਗੜ੍ਹ, 3 ਮਈ 2025: ਮੁੱਖ ਮੰਤਰੀ ਹਰਿਆਣਾ ਸਮਾਨ ਸਿੱਖਿਆ ਰਾਹਤ, ਸਹਾਇਤਾ ਅਤੇ ਗ੍ਰਾਂਟ ਚਿਰਾਗ ਯੋਜਨਾ ਦੇ ਤਹਿਤ 689 ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ (Private schools) ‘ਚ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਅਕਾਦਮਿਕ ਸਾਲ 2025-26 ‘ਚ 5ਵੀਂ ਤੋਂ 12ਵੀਂ ਜਮਾਤ ਤੱਕ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਸਿੱਖਿਆ ਵਿਭਾਗ ਨੇ ਦੱਸਿਆ ਕਿ ਵਿਭਾਗੀ ਵੈੱਬਸਾਈਟ ‘ਤੇ ਪ੍ਰਾਈਵੇਟ ਸਕੂਲਾਂ ਵੱਲੋਂ ਦਿਖਾਈਆਂ ਸੀਟਾਂ ‘ਤੇ ਦਾਖਲ ਹੋਏ ਵਿਦਿਆਰਥੀਆਂ ਦੇ ਵੇਰਵੇ ਅਪਲੋਡ ਕਰਨ ਲਈ ਐਲੀਮੈਂਟਰੀ ਸਿੱਖਿਆ ਡਾਇਰੈਕਟੋਰੇਟ ਵੱਲੋਂ ਲਿੰਕ http://117.239.183.208/cheerag2925-26/ ਨੂੰ 15 ਮਈ, 2025 ਤੱਕ ਲਾਈਵ ਕਰ ਦਿੱਤਾ ਗਿਆ ਹੈ।

ਸਬੰਧਤ ਸਕੂਲਾਂ (Private schools) ਨੂੰ ਉਪਰੋਕਤ ਲਿੰਕ ਅਤੇ ਐਮਆਈਐਸ ‘ਤੇ ਵਿਦਿਆਰਥੀਆਂ ਦੇ ਵੇਰਵੇ 15 ਮਈ ਤੱਕ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਬੁਲਾਰੇ ਨੇ ਦੱਸਿਆ ਹੈ ਕਿ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਜ਼ਿਲ੍ਹਾ ਐਲੀਮੈਂਟਰੀ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਸ ਬਾਰੇ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਸਕੂਲਾਂ ਤੋਂ ਡਾਟਾ ਅੱਪਡੇਟ ਦੀ ਰੋਜ਼ਾਨਾ ਰਿਪੋਰਟ ਪ੍ਰਾਪਤ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ ਅਤੇ ਸਿੱਖਿਆ ਡਾਇਰੈਕਟੋਰੇਟ ਨੂੰ ਸੂਚਿਤ ਕਰਨਾ ਚਾਹੀਦਾ ਹੈ ਤਾਂ ਜੋ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਫੀਸ ਵਾਪਸੀ ਦੀ ਰਕਮ ਦਾ ਦਾਅਵਾ ਡਾਟਾ ਅੱਪਡੇਟ ਅਨੁਸਾਰ ਸਕੂਲਾਂ ਨੂੰ ਜਾਰੀ ਕੀਤਾ ਜਾ ਸਕੇ।

ਸਿੱਖਿਆ ਵਿਭਾਗ ਦੇ ਬੁਲਾਰੇ ਮੁਤਾਬਕ ਕਿ ਚਿਰਾਗ ਯੋਜਨਾ ਅਧੀਨ 5ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਦਾਖਲਾ ਪ੍ਰਕਿਰਿਆ 15 ਮਾਰਚ 2025 ਤੋਂ 31 ਮਾਰਚ 2025 ਅਤੇ 1 ਅਪ੍ਰੈਲ 2025 ਤੋਂ 30 ਅਪ੍ਰੈਲ 2025 ਤੱਕ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੁਆਰਾ ਪੂਰੀ ਕੀਤੀ ਜਾਣੀ ਸੀ।

Read More: ਹਰਿਆਣਾ ਸੇਵਾ ਅਧਿਕਾਰ ਐਕਟ ਦੇ ਦਾਇਰੇ ‘ਚ ਸ਼ਾਮਲ ਕੀਤੀਆਂ ਊਰਜਾ ਵਿਭਾਗ ਦੀਆਂ ਦੋ ਸੇਵਾਵਾਂ

Scroll to Top