ਡੇਰਾਬੱਸੀ, 03 ਮਈ 2025: ਪੁਲਿਸ ਨੇ ਡੇਰਾਬੱਸੀ (Derabassi) ‘ਚ ਇੱਕ ਹੋਟਲ ‘ਚ ਚੱਲ ਰਹੇ ਦੇਹ ਵਪਾਰ ਧੰਦੇ ਪਰਦਾਫਾਸ਼ ਕੀਤਾ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲਿਸ ਨੂੰ ਪਤਾ ਲੱਗਾ ਕਿ ਡਰਾਈਵ-ਇਨ 22 ਨਾਮਕ ਹੋਟਲ ‘ਚ 8 ਔਰਤਾਂ ਨੂੰ ਕਥਿਤ ਤੌਰ ‘ਤੇ ਜ਼ਬਰਦਸਤੀ ਦੇਹ ਵਪਾਰ ਲਈ ਮਜਬੂਰ ਕੀਤਾ ਗਿਆ ਸੀ।
ਡੀਐਸਪੀ ਵਿਕਰਮ ਸਿੰਘ ਬਰਾੜ ਨੇ ਦੱਸਿਆ ਕਿ ਝਰਮੜੀ ਨੇੜੇ ਡਰਾਈਵ-ਇਨ 22 ਹੋਟਲ ਲਾਲਡੂ ‘ਚ ਦੇਹ ਵਪਾਰਦਾ ਧੰਦਾ ਚੱਲ ਰਿਹਾ ਸੀ, ਇਸ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਹੋਟਲ ‘ਤੇ ਛਾਪਾ ਮਾਰਿਆ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਦੌਰਾਨ ਹੋਟਲ ‘ਚ 8 ਔਰਤਾਂ ਵੀ ਸਨ ਜਿਨ੍ਹਾਂ ਨੂੰ ਇਸ ਘਿਨਾਉਣੇ ਕਾਰੋਬਾਰ ‘ਚ ਧੱਕਿਆ ਜਾ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਚਾਰ ਹੋਰ ਵਿਅਕਤੀਆਂ ਰਵੀ, ਲਵਲੀ, ਪ੍ਰੇਮ, ਜੋ ਕਿ ਜ਼ੀਰਕਪੁਰ ਦਾ ਰਹਿਣ ਵਾਲਾ ਹੈ ਅਤੇ ਹੋਟਲ ਮਾਲਕ ਹੈ, ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ, ਜੋ ਅਜੇ ਵੀ ਫਰਾਰ ਹਨ।
Read More: Amritsar News: ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਛੇ ਜਣੇ ਹਥਿਆਰਾਂ ਸਣੇ ਗ੍ਰਿਫਤਾਰ




