Shubman Gill

GT ਬਨਾਮ SRH Result: ਗੁਜਰਾਤ ਟਾਈਟਨਜ਼ ਜਿੱਤ ਨਾਲ ਟਾਪ-2 ‘ਚ ਸ਼ਾਮਲ, ਸ਼ੁਭਮਨ ਗਿੱਲ ਨੂੰ ਅੰਪਾਇਰ ਨਾਲ ਬਹਿਸ

ਅਹਿਮਦਾਬਾਦ, 03 ਮਈ 2025: GT ਬਨਾਮ SRH Result: ਅਹਿਮਦਾਬਾਦ ‘ਚ ਬੀਤੇ ਦਿਨ ਸ਼ੁੱਕਰਵਾਰ ਨੂੰ ਆਈਪੀਐਲ ‘ਚ ਗੁਜਰਾਤ ਟਾਈਟਨਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾਇਆ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਹੋਈ ਇਸ ਜਿੱਤ ਦੇ ਨਾਲ ਗੁਜਰਾਤ ਟਾਈਟਨਜ਼ ਨੇ ਵੀ ਅੰਕ ਸੂਚੀ ਦੇ ਸਿਖਰਲੇ ਦੋ ‘ਚ ਜਗ੍ਹਾ ਬਣਾ ਲਈ। ਗੁਜਰਾਤ ਦੇ ਸਾਈ ਸੁਦਰਸ਼ਨ ਟੀ-20 ਵਿੱਚ 2000 ਦੌੜਾਂ ਬਣਾਉਣ ਵਾਲੇ ਸਭ ਤੋਂ ਤੇਜ਼ ਭਾਰਤੀ ਬਣ ਗਏ ਹਨ। ਇਸ ਮੈਚ ਦੌਰਾਨ ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ (Shubman Gill) ਨੂੰ ਡੀਆਰਐਸ ਤੋਂ ਨਾਖੁਸ਼ ਹੋਣ ਤੋਂ ਬਾਅਦ ਅੰਪਾਇਰ ਨਾਲ ਬਹਿਸ ਕਰਦੇ ਦੇਖਿਆ ਗਿਆ।

14ਵੇਂ ਓਵਰ ‘ਚ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ (Shubman Gill)  ਨੂੰ ਅੰਪਾਇਰ ਨਾਲ ਬਹਿਸ ਕਰਦੇ ਦੇਖਿਆ ਗਿਆ, ਜੋ ਡੀਆਰਐਸ ਦੇ ਫੈਸਲੇ ਤੋਂ ਨਾਖੁਸ਼ ਸੀ। ਪ੍ਰਸਿਧ ਕ੍ਰਿਸ਼ਨਾ ਨੇ ਓਵਰ ਦੀ ਚੌਥੀ ਗੇਂਦ ‘ਤੇ ਯਾਰਕਰ ਸੁੱਟਿਆ। ਗੇਂਦ ਅਭਿਸ਼ੇਕ ਸ਼ਰਮਾ ਦੇ ਪੈਡ ‘ਤੇ ਲੱਗੀ, ਗੁਜਰਾਤ ਨੇ LBW ਦੀ ਅਪੀਲ ਕੀਤੀ ਪਰ ਅੰਪਾਇਰ ਨੇ ਨਾਟ ਆਊਟ ਕਰਾਰ ਦਿੱਤਾ।

ਗੁਜਰਾਤ ਦੇ ਸਲਾਮੀ ਬੱਲੇਬਾਜ਼ ਸਾਈ ਸੁਦਰਸ਼ਨ ਅਤੇ ਸ਼ੁਭਮਨ ਗਿੱਲ ਨੇ ਪਾਵਰਪਲੇ ‘ਚ 8 ਗੇਂਦਾਂ ‘ਚ 7 ​​ਚੌਕੇ ਲਗਾਏ। ਇਨ੍ਹਾਂ ‘ਚੋਂ 6 ਚੌਕੇ ਲਗਾਤਾਰ ਗੇਂਦਾਂ ‘ਤੇ ਲੱਗੇ। ਮੁਹੰਮਦ ਸ਼ਮੀ ਦੇ ਖਿਲਾਫ ਤੀਜੇ ਓਵਰ ‘ਚ ਸੁਦਰਸ਼ਨ ਨੇ ਦੂਜੀ ਗੇਂਦ ਨੂੰ ਛੱਡ ਕੇ ਹਰ ਗੇਂਦ ‘ਤੇ ਚੌਕਾ ਲਗਾਇਆ। ਪੈਟ ਕਮਿੰਸ ਦੇ ਖਿਲਾਫ ਅਗਲੇ ਓਵਰ ‘ਚ ਸ਼ੁਭਮਨ ਨੇ ਪਹਿਲੀਆਂ ਦੋ ਗੇਂਦਾਂ ‘ਤੇ ਵੀ ਚੌਕੇ ਮਾਰੇ। ਦੋਵਾਂ ਨੇ ਫਿਰ 5ਵੇਂ ਅਤੇ 6ਵੇਂ ਓਵਰ ‘ਚ 5 ਗੇਂਦਾਂ ‘ਚ ਲਗਾਤਾਰ 5 ਚੌਕੇ ਮਾਰੇ।

Read More: GT ਬਨਾਮ SRH: ਸਨਰਾਈਜ਼ਰਜ਼ ਹੈਦਰਾਬਾਦ ਨੇ ਗੁਜਰਾਤ ਖ਼ਿਲਾਫ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ

Scroll to Top