ਇੱਕ ਪਾਸੇ ਚੱਲ ਰਿਹਾ ਪੀਲਾ ਪੰਜਾ, ਦੂਜੇ ਪਾਸੇ ਵੰਡੇ ਜਾ ਰਹੇ ਲੱਡੂ

2 ਮਈ 2025: ਬਠਿੰਡਾ ਪੁਲਿਸ (bathinda police) ਵੱਲੋਂ ਨਸ਼ਾ ਤਸਕਰਾਂ ਖਿਲਾਫ ਅੱਜ ਵੱਡਾ ਐਕਸ਼ਨ ਕੀਤਾ ਗਿਆ ਹੀ| ਦੱਸ ਦੇਈਏ ਕਿ ਪੁਲਿਸ ਦੇ ਵਲੋਂ ਤਿੰਨ ਨਸ਼ਾ ਤਸਕਰਾਂ ਦੇ ਦੋ ਘਰ ਸੀਲ ਅਤੇ ਦੋ ਤੇ ਪੀਲਾ ਪੰਜਾ ਚਲਾਇਆ ਗਿਆ |ਉਥੇ ਹੀ ਪੁਲਿਸ ਦੀ ਇਸ ਕਾਰਵਾਈ ਤੋਂ ਖੁਸ਼ ਹੋਏ ਮਹੱਲਾ ਵਾਸੀਆਂ ਨੇ ਜਿੱਥੇ ਲੱਡੂ ਵੰਡੇ ਉਥੇ ਹੀ ਪੁਲਿਸ ਫੋਰਸ ਤੇ ਫੁੱਲ ਵਰਸਾਏ ਗਏ ਉਹਨਾਂ ਕਿਹਾ ਕਿ ਇਹਨਾਂ ਨਸ਼ਾ ਤਸਕਰਾਂ ਕਾਰਨ ਉਹਨਾਂ ਦੇ ਘਰ ਖਰਾਬ ਹੋ ਰਹੇ ਸਨ ਅਤੇ ਇਹਨਾਂ ਵੱਲੋਂ ਆਏ ਦਿਨ ਇੱਥੇ ਗੁੰਡਾਗਰਦੀ ਦਾ ਨਾਚ ਕੀਤਾ ਜਾਂਦਾ ਸੀ ਪਰ ਪੁਲਿਸ ਦੀ ਇਸ ਕਾਰਵਾਈ ਨਾਲ ਹੁਣ ਇਹਨਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਠੱਲ ਪਵੇਗੀ|

ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਅਮਨੀਤ ਕੋਂਡਲ (amneet kodal) ਨੇ ਕਿਹਾ ਕਿ ਉਹਨਾਂ ਨੂੰ ਸਿਵਲ ਪ੍ਰਸ਼ਾਸਨ ਵੱਲੋਂ ਸੂਚਨਾ ਮਿਲੀ ਸੀ ਕਿ ਬੇਅੰਤ ਸਿੰਘ ਨਗਰ ਵਿੱਚ ਨਸ਼ਾ ਤਸਕਰੀ ਦੇ ਕਾਰੋਬਾਰ ਕੁਝ ਲੋਕਾਂ ਵੱਲੋਂ ਨਜਾਇਜ਼ ਉਸਾਰੀ ਕੀਤੀ ਗਈ ਹੈ,ਜਿਸ ਤੇ ਕਾਰਵਾਈ ਕਰਦੇ ਹੋਏ ਦੋ ਘਰ ਸੀਲ ਕੀਤੇ ਗਏ ਹਨ ਅਤੇ ਦੋ ਘਰਾਂ ਤੇ ਪੀਲਾ ਪੰਜਾ ਚਲਾਇਆ ਗਿਆ ਹੈ ਉਹਨਾਂ ਕਿਹਾ ਕਿ ਨਸ਼ਾ ਤਸਕਰੀ ਦੇ ਨਾਲ ਜੁੜੇ ਹੋਏ ਇਹਨਾਂ ਲੋਕਾਂ ਖਿਲਾਫ ਵੱਖ-ਵੱਖ ਮਾਮਲੇ ਦਰਜ ਹਨ ਅਤੇ ਇਹਨਾਂ ਵੱਲੋਂ ਨਸ਼ਾ ਤਸਕਰੀ ਕਰਕੇ ਇਹ ਨਜਾਇਜ਼ ਉਸਾਰੀਆਂ ਕੀਤੀਆਂ ਗਈਆਂ ਸਨ ਜਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਨੋਟਿਸ ਦਿੱਤੇ ਜਾਣ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ।

ਐਸਡੀਐਮ ਬਠਿੰਡਾ ਬਲਕਰਨ ਸਿੰਘ (balkaran singh) ਨੇ ਦੱਸਿਆ ਕਿ ਜੋ ਘਰ ਢਾਏ ਗਏ ਹਨ ਇਹ ਇਹ ਨਜਾਇਜ਼ ਉਸਾਰੇ ਗਏ ਸਨ ਇਹਨਾਂ ਨੂੰ ਪਹਿਲਾਂ ਨੋਟਿਸ ਦਿੱਤਾ ਗਿਆ ਸੀ ਨੋਟਿਸ ਤੋਂ ਬਾਅਦ ਅੱਜ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਇਹਨਾਂ ਲੋਕਾਂ ਦੇ ਘਰਾਂ ਤੇ ਪੀਲਾ ਪੰਜਾ ਚਲਾਇਆ ਗਿਆ ਹੈ ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਵੀ ਇਹ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ ਜਿਨਾਂ ਲੋਕਾਂ ਵੱਲੋਂ ਨਾਜਾਇਜ਼ ਉਸਾਰੀਆਂ ਕੀਤੀਆਂ ਗਈਆਂ ਹਨ।

Read More: War On Drugs: ਜਲੰਧਰ ‘ਚ ਨਸ਼ਾ ਤਸਕਰ ਦੇ ਘਰ ‘ਤੇ ਕਾਰਵਾਈ

Scroll to Top