DC Komal Mittal

Mohali News: ਖ਼ਰਾਬ ਮੌਸਮ ਮੱਦੇਨਜ਼ਰ ਮੰਡੀਆਂ ‘ਚ ਕਣਕ ਦੀ ਸੰਭਾਲ ਲਈ ਤਰਪਾਲਾਂ ਦਾ ਕੀਤਾ ਪ੍ਰਬੰਧ: DC ਕੋਮਲ ਮਿੱਤਲ

ਮੋਹਾਲੀ, 2 ਮਈ 2025: Mohali News: ਡਿਪਟੀ ਕਮਿਸ਼ਨਰ ਕੋਮਲ ਮਿੱਤਲ (DC Komal Mittal) ਨੇ ਦੱਸਿਆ ਮੋਹਾਲੀ ਜ਼ਿਲ੍ਹੇ ‘ਚ ਕਣਕ ਦੀ ਸਰਕਾਰੀ ਖਰੀਦ ਦੀ ਪ੍ਰਕਿਰਿਆ ਸੁਚੱਜੇ ਢੰਗ ਨਾਲ ਜਾਰੀ ਹੈ | ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਖਾਤਿਆਂ ‘ਚ ਕਣਕ ਦੀ ਅਦਾਇਗੀ ਵੱਜੋਂ 254.76 ਕਰੋੜ ਰੁਪਏ ਦਾ ਭਗਤਾਂ ਕਰ ਦਿੱਤਾ ਗਿਆ ਹੈ |

ਡਿਪਟੀ ਕਮਿਸ਼ਨਰ ਦੇ ਮੁਤਾਬਕ ਮੋਹਾਲੀ ਜ਼ਿਲ੍ਹੇ ‘ਚ ਹੁਣ ਤੱਕ ਕਿਸਾਨਾ ਨੂੰ 48 ਘੰਟੇ ਮੁਤਾਬਕ 102 ਫੀਸਦੀ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖ਼ਰਾਬ ਮੌਸਮ ਮੱਦੇਨਜ਼ਰ ਕਣਕ ਨੂੰ ਭਿੱਜਣ ਤੋਂ ਬਚਾਉਣ ਲਈ ਸਾਰੇ ਖਰੀਦ ਕੇਂਦਰਾਂ ‘ਚ ਮਾਰਕੀਟ ਕਮੇਟੀਆਂ, ਸਮੂਹ ਖਰੀਦ ਏਜੰਸੀਆਂ, ਆੜ੍ਹਤੀਆ ਅਤੇ ਕਿਸਾਨਾਂ ਵੱਲੋਂ ਤਰਪਾਲਾਂ ਆਦਿ ਦੇ ਸੁਚੱਜੇ ਪ੍ਰਬੰਧ ਵੀ ਕੀਤੇ ਹਨ ਅਤੇ ਮੀਂਹ ਕਾਰਨ ਕਣਕ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਮੋਹਾਲੀ ਜ਼ਿਲ੍ਹੇ ਦੀਆਂ ਮੰਡੀਆਂ ’ਚ ਹੁਣ ਤੱਕ 1,31,120 ਮੀਟ੍ਰਿਕ ਟਨ ਕਣਕ ਦੀ ਆਮਦ ਹੈ ਅਤੇ ਇਸਦਾ 100 ਫੀਸਦੀ ਖਰੀਦੀ ਕੀਤੀ ਗਈ | ਇਸਦੇ ਨਾਲ ਹੀ 76 ਫੀਸਦੀ ਕਣਕ ਦੀ ਲਿਫਟਿੰਗ ਹੋਈ ਹੈ | ਡਿਪਟੀ ਕਮਿਸ਼ਨਰ ਮੁਤਾਬਕ ਮਾਰਕਫੈੱਡ ਵੱਲੋਂ 24,270 ਮੀਟ੍ਰਿਕ ਟਨ, ਪਨਗਰੇਨ ਵੱਲੋਂ 30,886 ਮੀਟ੍ਰਿਕ ਟਨ, ਪਨਸਪ ਵੱਲੋਂ 24, 957 ਮੀਟ੍ਰਿਕ ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 15, 585 ਮੀਟ੍ਰਿਕ ਟਨ ਅਤੇ ਐਫ.ਸੀ.ਆਈ. ਵੱਲੋਂ 10, 382 ਮੀਟ੍ਰਿਕ ਟਨ ਅਤੇ ਵਪਾਰੀ ਵਰਗ ਵੱਲੋਂ 25,240 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਹੈ।

Read More: ਜਗਰਾਉਂ ਮੰਡੀਆਂ ‘ਚ ਪਈ ਕਣਕ ‘ਤੇ ਮੌਸਮ ਦੀ ਮਾਰ, ਮੀਂਹ ਕਾਰਨ ਭਿੱਜੀਆਂ ਬੋਰੀਆਂ

Scroll to Top