National Security Advisory Board

ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ‘ਚ ਵੱਡਾ ਫੇਰਬਦਲ, ਕੇਂਦਰ ਨੇ ਸਾਬਕਾ ਰਾਅ ਮੁਖੀ ਨੂੰ ਬਣਾਇਆ ਚੇਅਰਮੈਨ

ਦਿੱਲੀ, 30 ਅਪ੍ਰੈਲ 2025: ਪਹਿਲਗਾਮ ਅੱ.ਤ.ਵਾ.ਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਦੀਆਂ ਰਣਨੀਤਕ ਬੈਠਕਾਂ ਦੌਰਾਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ (National Security Advisory Board)  ‘ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਪੁਨਰਗਠਿਤ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ‘ਚ ਸੱਤ ਮੈਂਬਰ ਹੋਣਗੇ। ਬੋਰਡ ‘ਚ ਤਿੰਨਾਂ ਫੌਜਾਂ ਦੇ ਸੇਵਾਮੁਕਤ ਅਧਿਕਾਰੀ ਹੋਣਗੇ।

ਕੇਂਦਰ ਸਰਕਾਰ ਨੇ ਸਾਬਕਾ ਰਾਅ ਮੁਖੀ ਆਲੋਕ ਜੋਸ਼ੀ ਨੂੰ ਇਸਦਾ ਚੇਅਰਮੈਨ ਨਿਯੁਕਤ ਕੀਤਾ ਹੈ। ਬੋਰਡ (National Security Advisory Board) ‘ਚ ਸਾਬਕਾ ਪੱਛਮੀ ਏਅਰ ਕਮਾਂਡਰ ਏਅਰ ਮਾਰਸ਼ਲ ਪੀਐਮ ਸਿਨਹਾ, ਸਾਬਕਾ ਦੱਖਣੀ ਫੌਜ ਕਮਾਂਡਰ ਲੈਫਟੀਨੈਂਟ ਜਨਰਲ ਏਕੇ ਸਿੰਘ ਅਤੇ ਰੀਅਰ ਐਡਮਿਰਲ ਮੋਂਟੀ ਖੰਨਾ, ਫੌਜੀ ਸੇਵਾਵਾਂ ਤੋਂ ਸੇਵਾਮੁਕਤ ਅਧਿਕਾਰੀ ਵੀ ਸ਼ਾਮਲ ਹਨ। ਭਾਰਤੀ ਪੁਲਿਸ ਸੇਵਾ ਦੇ ਦੋ ਸੇਵਾਮੁਕਤ ਮੈਂਬਰ, ਰਾਜੀਵ ਰੰਜਨ ਵਰਮਾ ਅਤੇ ਮਨਮੋਹਨ ਸਿੰਘ ਵੀ ਬੋਰਡ ‘ਚ ਸ਼ਾਮਲ ਹਨ। ਸੱਤ ਮੈਂਬਰੀ ਬੋਰਡ ‘ਚ ਸੇਵਾਮੁਕਤ ਆਈਐਫਐਸ ਬੀ ਵੈਂਕਟੇਸ਼ ਵਰਮਾ ਸ਼ਾਮਲ ਹਨ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪਹਿਲਗਾਮ ਅੱ.ਤ.ਵਾ.ਦੀ ਹਮਲੇ ਦੇ ਮੱਦੇਨਜ਼ਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀਸੀਐਸ) ਦੀ ਮੀਟਿੰਗ ਬੁਲਾਈ। ਇਸ ਤੋਂ ਬਾਅਦ, ਰਾਜਨੀਤਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (CCPA) ਅਤੇ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (CCEA) ਦੀਆਂ ਬੈਠਕਾਂ ਹੋਈਆਂ।

ਪਹਿਲਗਾਮ ਹਮਲਿਆਂ ਤੋਂ ਬਾਅਦ ਦੂਜੀ ਵਾਰ ਬੁਲਾਈ ਗਈ ਸੀਸੀਐਸ ਦੀ ਬੈਠਕ ‘ਚ ਪਹਿਲਗਾਮ ਘਟਨਾ ਦੇ ਮੱਦੇਨਜ਼ਰ ਸੁਰੱਖਿਆ ਤਿਆਰੀਆਂ ‘ਤੇ ਚਰਚਾ ਕੀਤੀ ਗਈ। ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀਸੀਐਸ) ਦੀ ਆਖਰੀ ਮੀਟਿੰਗ 23 ਅਪ੍ਰੈਲ ਨੂੰ ਹੋਈ ਸੀ ਅਤੇ ਪਹਿਲਗਾਮ ਵਿੱਚ ਹੋਏ ਹਮਲੇ ਬਾਰੇ ਵਿਸਥਾਰ ‘ਚ ਜਾਣਕਾਰੀ ਦਿੱਤੀ ਗਈ ਸੀ।

Read More: PM ਮੋਦੀ ਦੀ NSA ਅਜੀਤ ਡੋਭਾਲ ਤੇ ਤਿੰਨਾਂ ਹਥਿਆਰਬੰਦ ਫੌਜਾਂ ਦੇ ਮੁਖੀਆਂ ਨਾਲ ਬੈਠਕ

Scroll to Top