ਮੁੰਬਈ ਹ.ਮ.ਲੇ ਦੇ ਮਾਸਟਰਮਾਈਂਡ ਤਹੱਵੁਰ ਹੁਸੈਨ ਰਾਣਾ ਨੂੰ ਅਦਾਲਤ ‘ਚ ਕੀਤਾ ਗਿਆ ਪੇਸ਼

28 ਅਪ੍ਰੈਲ 2025: ਮੁੰਬਈ (mumbai) ਵਿੱਚ 26 ਨਵੰਬਰ 2008 ਨੂੰ ਹੋਏ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਤਹੱਵੁਰ ਹੁਸੈਨ ਰਾਣਾ (mastermind Tahawwur Hussain Rana produced in court) ਨੂੰ ਅੱਜ ਦਿੱਲੀ ਦੀ ਪਟਿਆਲਾ (patiala house court) ਹਾਊਸ ਕੋਰਟ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਐਨਆਈਏ ਦੀ ਉਸ ਦੀ ਹਿਰਾਸਤ 12 ਦਿਨਾਂ ਲਈ ਵਧਾਉਣ ਦੀ ਪਟੀਸ਼ਨ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ।

ਐਨਆਈਏ 10 ਅਪ੍ਰੈਲ ਨੂੰ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਤਹੱਵੁਰ ਰਾਣਾ (Tahawwur  Rana) ਨੂੰ ਅਮਰੀਕਾ ਤੋਂ ਭਾਰਤ ਲਿਆਇਆ। ਉਸਦੀ ਹਵਾਲਗੀ ਅਤਿ-ਗੁਪਤ ਮਿਸ਼ਨ ‘ਆਪ੍ਰੇਸ਼ਨ ਰਾਣਾ’ ਦੇ ਤਹਿਤ ਹੋਈ। 10 ਅਪ੍ਰੈਲ ਨੂੰ, ਉਸਨੂੰ ਵਿਸ਼ੇਸ਼ ਐਨਆਈਏ ਜੱਜ ਚੰਦਰਜੀਤ ਸਿੰਘ ਨੇ 18 ਦਿਨਾਂ ਦੀ ਹਿਰਾਸਤ ਵਿੱਚ ਭੇਜ ਦਿੱਤਾ। ਰਾਣਾ ਦੀ ਹਿਰਾਸਤ ਅੱਜ ਖਤਮ ਹੋਣ ਵਾਲੀ ਸੀ।

ਤਹਵੁਰ ਨੂੰ ਅਮਰੀਕੀ ਏਜੰਸੀ ਐਫਬੀਆਈ ਨੇ ਅਕਤੂਬਰ 2009 ਵਿੱਚ ਸ਼ਿਕਾਗੋ, ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਸ ‘ਤੇ ਮੁੰਬਈ ਅਤੇ ਕੋਪਨਹੇਗਨ ਵਿੱਚ 26/11 ਦੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਜ਼ਰੂਰੀ ਸਮੱਗਰੀ ਮੁਹੱਈਆ ਕਰਵਾਉਣ ਦਾ ਦੋਸ਼ ਸੀ।

Read More: Tahawwur Rana: ਤਹੱਵੁਰ ਰਾਣਾ ਨੇ ਕਈ ਵੱਡੇ ਖੁਲਾਸੇ, ਦੁਬਈ ਲਿੰਕ ਬਾਰੇ ਕੀਤੀ ਜਾ ਰਹੀ ਪੁੱਛਗਿੱਛ

Scroll to Top