KKR ਬਨਾਮ GT

KKR ਬਨਾਮ GT: ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ, ਕੇਕੇਆਰ ‘ਚ ਦੋ ਬਦਲਾਅ

ਕੋਲਕਾਤਾ, 21 ਅਪ੍ਰੈਲ 2025: KKR ਬਨਾਮ GT: ਆਈਪੀਐੱਲ 2025 ਦੇ ਅੱਜ ਦੇ ਮੁਕਾਬਲੇ ਲਈ ਕੋਲਕਾਤਾ ਨਾਈਟ ਰਾਈਡਰਜ਼ (KKR ) ਨੇ ਗੁਜਰਾਤ ਟਾਈਟਨਜ਼ (GT) ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ ਹੈ। ਕੇਕੇਆਰ ਨੇ ਇਸ ਮੈਚ ਲਈ ਪਲੇਇੰਗ-11 ‘ਚ ਦੋ ਬਦਲਾਅ ਕੀਤੇ ਹਨ। ਇਸ ਮੈਚ ਲਈ ਰਹਿਮਾਨਉੱਲਾ ਗੁਰਬਾਜ਼ ਅਤੇ ਮੋਇਨ ਅਲੀ ਨੂੰ ਮੌਕਾ ਦਿੱਤਾ ਗਿਆ ਹੈ।

ਦੂਜੇ ਪਾਸੇ, ਗੁਜਰਾਤ ਟਾਈਟਨਸ ਦੀ ਟੀਮ ਹੈ ਜਿਸਨੇ ਪਿਛਲੇ ਮੈਚ ‘ਚ ਦਿੱਲੀ ਕੈਪੀਟਲਜ਼ ਨੂੰ ਹਰਾ ਕੇ ਸਿਖਰਲਾ ਸਥਾਨ ਹਾਸਲ ਕੀਤਾ ਸੀ। ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਗੁਜਰਾਤ ਟਾਈਟਨਜ਼ ਦੀ ਟੀਮ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜੋਸ ਬਟਲਰ ਨੇ ਦਿੱਲੀ ਵਿਰੁੱਧ ਸ਼ਾਨਦਾਰ ਬੱਲੇਬਾਜ਼ੀ ਕੀਤੀ। ਗੁਜਰਾਤ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵੇਂ ਵਧੀਆ ਸਨ। 2022 ਦੀ ਚੈਂਪੀਅਨ ਟੀਮ KKR ਦੇ ਖਿਲਾਫ ਭਾਰੂ ਜਾਪਦੀ ਹੈ। ਗੁਜਰਾਤ ਚੋਟੀ ਦੇ ਕ੍ਰਮ ‘ਚ ਆਪਣਾ ਦਬਦਬਾ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗਾ।

Read More: KKR ਬਨਾਮ GT: ਈਡਨ ਗਾਰਡਨ ਸਟੇਡੀਅਮ ‘ਚ ਅੱਜ ਕੋਲਕਾਤਾ ਤੇ ਗੁਜਰਾਤ ਵਿਚਾਲੇ ਮੁਕਾਬਲਾ

Scroll to Top