8 ਅਪ੍ਰੈਲ 2025: 8 ਅਪ੍ਰੈਲ 2025 ਤੋਂ ਯਾਨੀ ਅੱਜ ਤੋਂ ਆਮ ਆਦਮੀ ਦੇ ਬਜਟ (budget) ‘ਤੇ ਇਕ ਹੋਰ ਦਬਾਅ ਵਧਣ ਵਾਲਾ ਹੈ। ਘਰੇਲੂ ਰਸੋਈ ਗੈਸ ਸਿਲੰਡਰ (domestic cooking gas cylinder) ਦੀਆਂ ਕੀਮਤਾਂ ‘ਚ 50 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਦਾ ਅਸਰ ਦੇਸ਼ ਦੇ ਹਰ ਹਿੱਸੇ ‘ਚ ਦੇਖਣ ਨੂੰ ਮਿਲੇਗਾ। ਇਸ ਵਾਧੇ ਤੋਂ ਬਾਅਦ 14.2 ਕਿਲੋ ਦੇ ਘਰੇਲੂ ਰਸੋਈ ਗੈਸ ਸਿਲੰਡਰ (domestic cooking gas cylinder) ਦੀਆਂ ਕੀਮਤਾਂ ਵਿੱਚ ਨਵਾਂ ਬਦਲਾਅ ਕੀਤਾ ਗਿਆ ਹੈ। ਹੁਣ ਇਹ ਬਦਲਾਅ ਵੱਡੇ ਸ਼ਹਿਰਾਂ ਵਿੱਚ ਹੀ ਨਹੀਂ ਸਗੋਂ ਛੋਟੇ ਸ਼ਹਿਰਾਂ (cities) ਅਤੇ ਕਸਬਿਆਂ ਵਿੱਚ ਵੀ ਮਹਿਸੂਸ ਕੀਤਾ ਜਾਵੇਗਾ। ਆਓ ਜਾਣਦੇ ਹਾਂ ਇਸ ਨਵੇਂ ਵਾਧੇ ਤੋਂ ਬਾਅਦ ਤੁਹਾਡੇ ਸ਼ਹਿਰ ਵਿੱਚ ਸਿਲੰਡਰ ਦੀ ਕੀਮਤ ਕੀ ਹੋਵੇਗੀ ਅਤੇ ਇਸ ਦੇ ਪਿੱਛੇ ਕੀ ਕਾਰਨ ਹੈ।
ਵੱਡੇ ਸ਼ਹਿਰਾਂ ਵਿੱਚ ਨਵੀਆਂ ਕੀਮਤਾਂ
ਇਸ ਵਾਧੇ ਤੋਂ ਬਾਅਦ ਵੱਡੇ ਸ਼ਹਿਰਾਂ ਵਿੱਚ 14.2 ਕਿਲੋ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਹੁਣ ਇਸ ਤਰ੍ਹਾਂ ਹੋ ਗਈ ਹੈ:
ਦਿੱਲੀ: 803 ਰੁਪਏ ਤੋਂ ਵਧ ਕੇ 853 ਰੁਪਏ ਹੋ ਗਿਆ ਹੈ
ਕੋਲਕਾਤਾ: 829 ਰੁਪਏ ਤੋਂ ਵਧ ਕੇ 879 ਰੁਪਏ ਹੋ ਗਿਆ
ਮੁੰਬਈ: 802.50 ਰੁਪਏ ਤੋਂ ਵਧ ਕੇ 852.50 ਰੁਪਏ ਹੋ ਗਿਆ ਹੈ
ਚੇਨਈ: 818.50 ਤੋਂ 858.50 ਰੁਪਏ
ਲਖਨਊ: 890.50 ਰੁਪਏ
ਪਟਨਾ: 951.00 ਰੁਪਏ
ਜੈਪੁਰ: 856.50 ਰੁਪਏ
ਦੇਹਰਾਦੂਨ: 850.50 ਰੁਪਏ
ਸ਼ਿਮਲਾ: 897.50 ਰੁਪਏ
ਭੋਪਾਲ: 858.50 ਰੁਪਏ
ਗਾਂਧੀਨਗਰ: 878.50 ਰੁਪਏ
ਸ਼੍ਰੀਨਗਰ: 969.00 ਰੁਪਏ
ਇੰਦੌਰ: 881.00 ਰੁਪਏ
ਦੱਖਣੀ ਅੰਡੇਮਾਨ: 929.00 ਰੁਪਏ
ਡਿਬਰੂਗੜ੍ਹ: 852.00 ਰੁਪਏ
ਕਾਰਗਿਲ: 985.50 ਰੁਪਏ
ਵਿਸ਼ਾਖਾਪਟਨਮ: 861.00 ਰੁਪਏ
ਕੀਮਤਾਂ ਕਿਉਂ ਵਧੀਆਂ?
ਇਸ ਵਾਧੇ ਦਾ ਐਲਾਨ 7 ਅਪ੍ਰੈਲ 2025 ਨੂੰ ਕੀਤਾ ਗਿਆ ਸੀ ਅਤੇ ਅੱਜ ਤੋਂ ਲਾਗੂ ਹੋ ਗਿਆ ਹੈ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਫੈਸਲੇ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਇਹ ਕਦਮ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਪਨੀਆਂ ਨੂੰ ਗੈਸ ਕਾਰੋਬਾਰ ਵਿੱਚ ਭਾਰੀ ਘਾਟਾ ਪੈ ਰਿਹਾ ਸੀ, ਜਿਸ ਕਾਰਨ ਕੀਮਤਾਂ ਵਿੱਚ ਇਹ ਤਬਦੀਲੀ ਕੀਤੀ ਗਈ ਹੈ।
ਉਨ•ਾਂ ਇਹ ਵੀ ਦੱਸਿਆ ਕਿ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ ਸਿਲੰਡਰ ਦੀ ਕੀਮਤ ਹੁਣ 500 ਰੁਪਏ ਤੋਂ ਵਧ ਕੇ 550 ਰੁਪਏ ਹੋ ਗਈ ਹੈ ਜਦੋਂ ਕਿ ਹੋਰ ਖਪਤਕਾਰਾਂ ਲਈ ਇਹ ਦਿੱਲੀ ਵਿੱਚ 803 ਰੁਪਏ ਤੋਂ ਵਧ ਕੇ 853 ਰੁਪਏ ਹੋ ਗਈ ਹੈ।
Read More: LPG ਗੈਸ ਸਿਲੰਡਰ ਹੋਇਆ ਸਸਤਾ, ਜਾਣੋ ਨਵੇਂ ਭਾਅ