3 ਅਪ੍ਰੈਲ 2025: ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ (Kiran Rijiju) ਨੇ ਲੋਕ ਸਭਾ ਤੋਂ ਬਾਅਦ ਵਕਫ਼ ਬਿੱਲ (Waqf Bill) ਰਾਜ ਸਭਾ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਬਿੱਲ (bill) ਨੂੰ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨੂੰ ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ ਤਿਆਰ ਕਰਕੇ ਜੇਪੀਸੀ ਨੇ ਵਕਫ਼ ‘ਤੇ ਬਹੁਤ ਕੰਮ ਕੀਤਾ, ਜੋ ਕਿਸੇ ਹੋਰ ਕਮੇਟੀ ਨੇ ਨਹੀਂ ਕੀਤਾ। ਲੰਬੀ ਚਰਚਾ ਤੋਂ ਬਾਅਦ ਅੱਜ ਸਵੇਰੇ ਇਸ ਬਿੱਲ ਨੂੰ ਲੋਕ ਸਭਾ (lok sabha) ਨੇ ਪਾਸ ਕਰ ਦਿੱਤਾ।
ਰਿਜਿਜੂ ਨੇ ਕਿਹਾ ਕਿ ਕਈ ਮੈਂਬਰਾਂ ਨੇ ਇਸ ਬਿੱਲ ‘ਤੇ ਚਰਚਾ ਲਈ ਹੋਰ ਸਮਾਂ ਮੰਗਿਆ ਸੀ ਪਰ ਵਪਾਰ ਸਲਾਹਕਾਰ ਕਮੇਟੀ ਨੇ ਅੱਜ ਹੀ ਇਸ ਨੂੰ ਚਰਚਾ ਲਈ ਲਿਆਉਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਕਾਂਗਰਸ ਸਰਕਾਰ ਦੌਰਾਨ ਬਣੀਆਂ ਕਮੇਟੀਆਂ ਅਤੇ ਸੱਚਰ ਕਮੇਟੀ ਦੀਆਂ ਸਿਫ਼ਾਰਸ਼ਾਂ ਦਾ ਵੀ ਜ਼ਿਕਰ ਕੀਤਾ।
ਰਿਜਿਜੂ ਨੇ ਕਿਹਾ, “ਅਸੀਂ ਉਹ ਕਰ ਦਿੱਤਾ ਹੈ ਜੋ ਤੁਸੀਂ ਨਹੀਂ ਕਰ ਸਕਦੇ ਸੀ ਅਤੇ ਇਹ ਬਿੱਲ ਲੈ ਕੇ ਆਏ ਹਾਂ। ਸਾਨੂੰ ਉਮੀਦ ਹੈ ਕਿ ਤੁਸੀਂ ਇਸ ਦਾ ਸਮਰਥਨ ਕਰੋਗੇ।” ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਕੁਝ ਨਵਾਂ ਨਹੀਂ ਕਰ ਰਹੇ, ਇਤਿਹਾਸ ਗਵਾਹ ਹੈ ਕਿ ਪਹਿਲਾਂ ਵੀ ਅਜਿਹੀਆਂ ਸੋਧਾਂ ਹੋਈਆਂ ਹਨ।
Read More: ਅਨੁਰਾਗ ਠਾਕੁਰ ਨੇ ਮਲਿਕਾਅਰਜੁਨ ਖੜਗੇ ‘ਤੇ ਲਗਾਏ ਗੰਭੀਰ ਦੋਸ਼