ਐਸ.ਏ.ਐਸ ਨਗਰ (ਮੋਹਾਲੀ) 28 ਮਾਰਚ 2025: ਐਸ.ਏ.ਐਸ ਨਗਰ (ਮੋਹਾਲੀ) ਦੇ ਨਗਰ ਨਿਗਮ ਦੇ ਕੌਂਸਲਰ ਸ. ਸਰਬਜੀਤ ਸਿੰਘ ਸਮਾਣਾ ਨੇ ਨਗਰ ਨਿਗਮ ਦੀ ਹਾਊਸ ਦੀ ਬੈਠਕ ਦੌਰਾਨ ਮੋਹਾਲੀ ਸ਼ਹਿਰ ‘ਚ ਲੰਬਿਤ ਪਏ ਵਿਕਾਸ ਕਾਰਜਾਂ ਦਾ ਮੁੱਦਾ ਜ਼ੋਰਾਂ-ਸ਼ੋਰਾਂ ਨਾਲ ਚੁੱਕਿਆ |
ਸ. ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਵਾਰਡਾਂ ‘ਚ ਵਿਕਾਸ ਕਾਰਜ ਬਰਾਬਰ ਹੋਣੇ ਚਾਹੀਦੇ ਹਨ | ਸ਼ਹਿਰ ‘ਚ ਵਿਕਾਸ ਕਾਰਜ ਕਿਸੇ ਪਾਰਟੀ ਵਿਸ਼ੇਸ਼ ਤੱਕ ਸੀਮਤ ਨਹੀਂ ਹੋਣੇ ਚਾਹੀਦੇ | ਉਨ੍ਹਾਂ ਕਿਹਾ ਕਿ ਨਗਰ ਨਿਗਮ, ਐਸ.ਏ.ਐਸ ਨਗਰ ਵੱਲੋਂ ਪੇਸ਼ ਕੀਤੇ ਸਲਾਨਾ ਬਜਟ ‘ਚ ਬਹੁਤ ਸਾਰੀਆਂ ਕਮੀਆਂ ਹਨ |
ਨਗਰ ਨਿਗਮ ਦੇ ਬਜਟ ‘ਚ ਕੋਈ ਨਵੀਂ ਚੀਜ਼ ਨਹੀਂ ਹੈ ਅਤੇ ਪਹਿਲਾਂ ਵਾਲੇ ਬਜਟ ਨੂੰ ਹੀ ਦੁਹਰਾਇਆ ਜਾ ਰਿਹਾ ਹੈ | ਇਸ ‘ਚ ਪੁਰਾਣੀਆਂ ਫੀਸਾਂ ਅਤੇ ਓਹੀ ਟੈਕਸ ਹਨ | ਇਸ ‘ਚ ਕਮਿਊਨਟੀ ਸੈਂਟਰਾਂ, ਸੜਕਾਂ ਦਾ ਸੁੰਦਰੀਕਰਨ, ਪਾਰਕਾਂ ਜਾਂ ਫਿਰ ਹੋਰ ਵਿਕਾਸ ਕਾਰਜਾਂ ਲਈ ਕੁਝ ਵੀ ਨਹੀਂ | ਮੋਹਾਲੀ ਸ਼ਹਿਰ ਦੇ ਵਾਰਡਾਂ ‘ਚ ਸਫਾਈ, ਸੀਵਰੇਜ, ਜ਼ਿੰਮ ਆਦਿ ਦੀਆਂ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਹੇ | ਜੋ ਕੌਂਸਲਰ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ ਵੀ ਅਣਗੌਲੇ ਕਰ ਦਿੱਤਾ ਜਾਂਦਾ ਹੈ |
ਸ. ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਨਗਰ ਨਿਗਮ, ਐਸ.ਏ.ਐਸ ਨਗਰ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਮੋਹਾਲੀ ਸ਼ਹਿਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਨ | ਜਦਕਿ ਮੇਅਰ ਜੀਤੀ ਸਿੱਧੂ ਨੂੰ ਪਤਾ ਹੋਣਾ ਚਾਹੀਦੇ ਕਿ ਉਹ ਹਾਊਸ ਨੂੰ ਚਲਾਉਣ ਵਾਲੇ ਹਨ ਅਤੇ ਉਨ੍ਹਾਂ ਦੀ ਜਵਾਬਦੇਹੀ ਹੁੰਦੀ ਹੈ | ਅਮਰਜੀਤ ਸਿੰਘ ਜੀਤੀ ਸਿੱਧੂ ਕੌਂਸਲਰਾਂ ਦੇ ਸਵਾਲਾਂ ਤੋਂ ਹਮੇਸ਼ਾ ਭੱਜਦੇ ਹਨ |
ਮੇਅਰ ਹਰ ਵਾਰ ਜ਼ਿੰਮੇਵਾਰੀ ਲੈਣ ਦੀ ਬਜਾਏ ਪੰਜਾਬ ਸਰਕਾਰ ਅਤੇ ਵਿਧਾਇਕ ‘ਤੇ ਦੋਸ਼ ਮੜ੍ਹ ਦਿੰਦੇ ਹਨ | ਇੱਥੋਂ ਤੱਕ ਜਦੋਂ ਅਸੀਂ ਮੇਅਰ ਤੋਂ ਸਵਾਲ ਕਰਦੇ ਹਾਂ ਤਾਂ ਉਹ ਸਾਨੂੰ ਧਮਕੀਆਂ ਦਿੰਦੇ ਹਨ, ਅਸੀਂ ਉਨ੍ਹਾਂ ਦੀ ਕਿਸੇ ਵੀ ਦੀਆਂ ਧਮਕੀਆਂ ਤੋਂ ਨਹੀਂ ਡਰ ਵਾਲੇ ਨਹੀਂ |
ਕੌਂਸਲਰ ਸਰਬਜੀਤ ਸਿੰਘ ਨੇ ਕਿਹਾ ਕਿ ਨਗਰ ਨਿਗਮ ਦੇ ਕੌਂਸਲਰ ਬਲਰਾਜ ਕੌਰ ਧਾਲੀਵਾਲ ‘ਤੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਜਦੋਂ ਉਨ੍ਹਾਂ ਤੋਂ ਇਸ ਬਾਰੇ ਪੁੱਛਿਆ ਜਾਂਦਾ ਹੈ ਕਿ ਇਹ ਮਾਮਲਾ ਕੀ ਹੈ ? ਤਾਂ ਮੇਅਰ ਨੇ ਕਹਿੰਦੇ ਹਨ ਕਿ ਉਨ੍ਹਾਂ ਦੀ ਜਵਾਬਦੇਹ ਨਹੀਂ ਹੈ | ਮੇਅਰ ਜਵਾਬ ਦੇਣ ਦੀ ਬਜਾਏ ਸਮਾਂ ਆਉਣ ‘ਤੇ ਇਸ ਮਾਮਲੇ ਨਾਲ ਨਜਿੱਠ ਲੈਣ ਦੀ ਧਮਕੀ ਦੇ ਰਹੇ ਹਨ | ਇੱਕ ਸਤਿਕਾਰਯੋਗ ਅਹੁਦੇ ‘ਤੇ ਬੈਠੇ ਮੇਅਰ ਵੱਲੋਂ ਅਜਿਹੀ ਸ਼ਬਦਾਵਲੀ ਵਰਤਣਾ ਬੇਹੱਦ ਮੰਦਭਾਗਾ ਹੈ |
ਕੌਂਸਲਰ ਸਰਬਜੀਤ ਸਿੰਘ ਨੇ ਕਿਹਾ ਕਿ ਅਸੀਂ ਆਮ ਜਨਤਾ ਲਈ ਕੰਮ ਕਰਦੇ ਹਾਂ, ਇਨ੍ਹਾਂ ਵਾਗ 15 ਸਾਲ ਦੇ ਦੌਰਾਨ ਕਦੇ ਝੂਠੇ ਪਰਚੇ, ਚੋਰੀਆਂ-ਠੱਗੀਆਂ ਨਹੀਂ ਕੀਤੀਆਂ ਤੇ ਨਾ ਹੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜੇ | ਸ. ਸਰਬਜੀਤ ਸਿੰਘ ਕਿਸੇ ਵੀ ਧਮਕੀਆਂ ਡਰਨ ਵਾਲੇ ਨਹੀਂ |