MS Dhoni

IPL 2025: CSK ਦੇ ਐਮਐਸ ਧੋਨੀ ਨੇ ਮਹਿਜ 0.12 ਸਕਿੰਟ ‘ਚ ਕੀਤਾ ਸਟੰਪ

ਚੰਡੀਗੜ੍ਹ, 24 ਮਾਰਚ 2025: MI vs CSK: ਆਈਪੀਐਲ 2025 ‘ਚ ਐਤਵਾਰ ਨੂੰ ਖੇਡੇ ਦੂਜੇ ਮੈਚ ‘ਚ ਚੇਨਈ ਸੁਪਰ ਕਿੰਗਜ਼ (CSK) ਨੇ ਮੁੰਬਈ ਇੰਡੀਅਨਜ਼ (MI) ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਚੇਪੌਕ ਸਟੇਡੀਅਮ ‘ਚ MI ਨੇ CSK ਨੂੰ 156 ਦੌੜਾਂ ਦਾ ਟੀਚਾ ਦਿੱਤਾ। ਇਸਦੇ ਜਵਾਬ ‘ਚ ਚੇਨਈ ਨੇ ਕਪਤਾਨ ਰਿਤੁਰਾਜ ਗਾਇਕਵਾੜ ਅਤੇ ਰਚਿਨ ਰਵਿੰਦਰ ਦੇ ਅਰਧ ਸੈਂਕੜਿਆਂ ਦੀ ਬਦੌਲਤ 6 ਵਿਕਟਾਂ ‘ਤੇ 158 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ |

ਚੇਨਈ ਸੁਪਰ ਕਿੰਗਜ਼ (CSK) ਨੇ ਮੁੰਬਈ ਇੰਡੀਅਨਜ਼ ਦੇ ਮੈਚ ਦੌਰਾਨ ਕਈ ਦਿਲਚਸਪ ਪਲ ਵੀ ਦੇਖਣ ਨੂੰ ਮਿਲੇ। ਰਿਆਨ ਰਿਕਲਟਨ ਆਊਟ ਹੋਣ ਤੋਂ ਬਾਅਦ ਆਪਣੇ ਬੱਲੇ ਨਾਲ ਸਟੰਪਾਂ ਨੂੰ ਮਾਰਦਾ ਹੈ। ਐਮਐਸ ਧੋਨੀ (MS Dhoni) ਨੇ ਸੂਰਿਆ ਨੂੰ 0.12 ਸਕਿੰਟਾਂ ਕੀਤਾ, ਜੋ ਕਾਫ਼ੀ ਤੇਜ਼ ਸੀ |

ਨੂਰ ਅਹਿਮਦ ਨੇ 11ਵੇਂ ਓਵਰ ‘ਚ ਸੂਰਿਆਕੁਮਾਰ ਯਾਦਵ ਨੂੰ ਆਊਟ ਕੀਤਾ। ਸੂਰਿਆਕੁਮਾਰ ਨੂੰ ਵਿਕਟ ਦੇ ਪਿੱਛੇ ਐਮਐਸ ਧੋਨੀ (MS Dhoni) ਨੇ ਸਟੰਪ ਆਊਟ ਕੀਤਾ। ਮੁੰਬਈ ਦੇ ਕਪਤਾਨ ਸੂਰਿਆਕੁਮਾਰ ਯਾਦਵ ਅੱਗੇ ਆ ਕੇ ਇੱਕ ਵੱਡਾ ਸ਼ਾਟ ਖੇਡਣਾ ਚਾਹੁੰਦੇ ਸਨ, ਪਰ ਖੁੰਝ ਗਏ। ਇੱਥੇ ਧੋਨੀ ਨੇ ਇੱਕ ਤੇਜ਼ ਸਟੰਪਿੰਗ ਕਰ ਦਿੱਤੀ। ਮੁੰਬਈ ਵੱਲੋਂ ਰੋਹਿਤ ਸ਼ਰਮਾ ਆਪਣਾ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਏ। ਪਹਿਲੇ ਓਵਰ ਦੀ ਚੌਥੀ ਗੇਂਦ ‘ਤੇ ਖਲੀਲ ਅਹਿਮਦ ਦੇ ਹੱਥੋਂ ਮਿਡ-ਵਿਕਟ ‘ਤੇ ਸ਼ਿਵਮ ਦੂਬੇ ਨੇ ਉਸਨੂੰ ਕੈਚ ਕਰਵਾ ਦਿੱਤਾ।

Read More: CSK vs GT: ਆਈ.ਪੀ.ਐੱਲ ਦੇ 7ਵੇਂ ਮੈਚ ‘ਚ ਚੇੱਨਈ ਸੁਪਰ ਕਿੰਗਜ਼ ਤੇ ਗੁਜਰਾਤ ਟਾਇਟਨਸ ਵਿਚਾਲੇ ਮੁਕਾਬਲਾ

Scroll to Top