Karan Aujla

Karan Aujla: ਆਈਪੀਐਲ ਉਦਘਾਟਨੀ ਸਮਾਗਮ ‘ਚ ਪੰਜਾਬੀ ਗਾਇਕ ਕਰਨ ਔਜਲਾ ‘ਤੇ ਗੀਤਾਂ ‘ਤੇ ਝੂੰਮੇ ਦਰਸ਼ਕ

ਚੰਡੀਗੜ, 22 ਮਾਰਚ 2025: IPL 2025 Opening Ceremony: ਆਈਪੀਐਲ 2025 ਦਾ ਉਦਘਾਟਨੀ ਸਮਾਗਮ ‘ਚ ਸ਼੍ਰੇਆ ਘੋਸ਼ਾਲ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਨੇ ਆਪਣੇ ਡਾਂਸ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ। ਉਨ੍ਹਾਂ ਤੋਂ ਬਾਅਦ ਪੰਜਾਬੀ ਗਾਇਕ ਕਰਨ ਔਜਲਾ (Karan Aujla) ਆਪਣੇ ਹਿੱਟ ਗੀਤਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ | ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੇ ਗੀਤ ‘ਹੁਸ਼ਨ ਤੇਰਾ ਤੋਬਾ-ਤੋਬਾ’ ਨਾਲ ਪ੍ਰਸ਼ੰਸਕਾਂ ਨੂੰ ਝੂੰਮਣ ਲੈ ਦਿੱਤਾ |

ਉਦਘਾਟਨੀ ਸਮਾਗਮ ‘ਚ ਪਹਿਲਾ ਪ੍ਰਦਰਸ਼ਨ ਸੁਪਰਹਿੱਟ ਗਾਇਕਾ ਸ਼੍ਰੇਆ ਘੋਸ਼ਾਲ ਦਾ ਸੀ, ਸ਼੍ਰੇਆ ਨੇ ਆਪਣੇ ਸੁਪਰਹਿੱਟ ਗੀਤਾਂ ਨਾਲ ਈਡਨ ਗਾਰਡਨ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਸ਼੍ਰੇਆ ਨੇ ਭੂਲ ਭੁਲੱਈਆ ਦੇ ਸੁਪਰਹਿੱਟ ਗੀਤ ਨਾਲ ਸ਼ੁਰੂਆਤ ਕੀਤੀ ਅਤੇ ਏਆਰ ਰਹਿਮਾਨ ਦੇ ਵੰਦੇ ਮਾਤਰਮ ਨਾਲ ਸਮਾਪਤ ਹੋਈ।

ਆਈਪੀਐਲ 2025 ਦਾ ਉਦਘਾਟਨੀ ਸਮਾਗਮ ਈਡਨ ਗਾਰਡਨਜ਼ ਵਿਖੇ ਹੋ ਰਿਹਾ ਹੈ, ਕੋਲਕਾਤਾ ਨਾਈਟ ਰਾਈਡਰਜ਼ ਦੇ ਸਹਿ-ਮਾਲਕ ਸ਼ਾਹਰੁਖ ਖਾਨ ਨੇ ਇਸ ਸਮਾਗਮ ਦੀ ਸ਼ੁਰੂਆਤ ਕਰਵਾਈ |

Read More: IPL 2025 Opening Ceremony: ਸ਼੍ਰੇਆ ਘੋਸ਼ਾਲ ਦੇ ਗੀਤਾਂ ‘ਤੇ ਝੂੰਮੇ ਦਰਸਕ, ਦਿਸ਼ਾ ਪਟਾਨੀ ਦਾ ਸਟੇਜ ‘ਤੇ ਛਾਇਆ ਡਾਂਸ

Scroll to Top