Indian team

ਚੈਂਪੀਅਨਜ਼ ਟਰਾਫੀ ਜਿੱਤਣ ਵਾਲੀ ਭਾਰਤੀ ਟੀਮ ‘ਤੇ ਪੈਸਿਆਂ ਦੀ ਬਰਸਾਤ, BCCI ਨੇ ਕੀਤਾ ਵੱਡਾ ਐਲਾਨ

ਚੰਡੀਗੜ੍ਹ, 20 ਮਾਰਚ 2025: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ICC ਚੈਂਪੀਅਨਜ਼ ਟਰਾਫੀ (Champions Trophy) ਜਿੱਤਣ ਵਾਲੀ ਭਾਰਤੀ ਟੀਮ (Indian team) ‘ਤੇ ਪੈਸੇ ਦੀ ਵਰਖਾ ਕੀਤੀ ਹੈ। ਬੋਰਡ ਨੇ ਭਾਰਤੀ ਟੀਮ ਲਈ 58 ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਇਹ ਵਿੱਤੀ ਲਾਭ ਖਿਡਾਰੀਆਂ, ਕੋਚਿੰਗ ਅਤੇ ਸਹਾਇਕ ਸਟਾਫ ਦੇ ਨਾਲ-ਨਾਲ ਅਜੀਤ ਅਗਰਕਰ ਦੀ ਅਗਵਾਈ ਵਾਲੀ ਪੁਰਸ਼ ਚੋਣ ਕਮੇਟੀ ਦੇ ਮੈਂਬਰਾਂ ਨੂੰ ਦਿੱਤਾ ਜਾਵੇਗਾ। ਬੀਸੀਸੀਆਈ ਨੇ ਆਪਣੇ ਬਿਆਨ ‘ਚ ਪੁਰਸਕਾਰ ਦੇ ਵੇਰਵੇ ਨਹੀਂ ਦਿੱਤੇ।

ਬੀਸੀਸੀਆਈ (BCCI) ਦੇ ਪ੍ਰਧਾਨ ਰੋਜਰ ਬਿੰਨੀ ਨੇ ਇੱਕ ਰਿਲੀਜ਼ ‘ਚ ਕਿਹਾ, “ਲਗਾਤਾਰ ਆਈਸੀਸੀ ਖਿਤਾਬ ਜਿੱਤਣਾ ਖਾਸ ਹੈ ਅਤੇ ਇਹ ਪੁਰਸਕਾਰ ਵਿਸ਼ਵ ਪੱਧਰ ‘ਤੇ ਟੀਮ ਇੰਡੀਆ ਦੇ ਸਮਰਪਣ ਅਤੇ ਉੱਤਮਤਾ ਨੂੰ ਮਾਨਤਾ ਦਿੰਦਾ ਹੈ।” ਭਾਰਤ ਨੇ ਚੈਂਪੀਅਨਜ਼ ਟਰਾਫੀ 2025 ਦੇ ਫਾਈਨਲ ‘ਚ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤਿਆ। ਇਹ ਭਾਰਤ ਦਾ ਲਗਾਤਾਰ ਦੂਜਾ ਆਈਸੀਸੀ ਟੂਰਨਾਮੈਂਟ ਖਿਤਾਬ ਸੀ। ਇਸ ਤੋਂ ਪਹਿਲਾਂ 2024 ‘ਚ ਭਾਰਤੀ ਟੀਮ ਨੇ ਟੀ-20 ਵਿਸ਼ਵ ਕੱਪ ਜਿੱਤਿਆ ਸੀ।

ਚੈਂਪੀਅਨ ਬਣਨ ਤੋਂ ਬਾਅਦ ਜੇਤੂ ਭਾਰਤੀ ਟੀਮ (Indian team) ਨੂੰ 2.4 ਮਿਲੀਅਨ ਅਮਰੀਕੀ ਡਾਲਰ ਯਾਨੀ ਲਗਭਗ 19.5 ਕਰੋੜ ਰੁਪਏ ਮਿਲੇ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੇ ਚੈਂਪੀਅਨਜ਼ ਟਰਾਫੀ ਦੀ ਇਨਾਮੀ ਰਾਸ਼ੀ ਪਿਛਲੀ ਵਾਰ ਦੇ ਮੁਕਾਬਲੇ 53 ਪ੍ਰਤੀਸ਼ਤ ਵਧਾ ਦਿੱਤੀ ਸੀ। ਇਸ ਟੂਰਨਾਮੈਂਟ ਦੀ ਕੁੱਲ ਇਨਾਮੀ ਰਾਸ਼ੀ ਵਧ ਕੇ 6.9 ਮਿਲੀਅਨ ਡਾਲਰ (ਲਗਭਗ 60 ਕਰੋੜ ਰੁਪਏ) ਹੋ ਗਈ। ਜੇਤੂ ਤੋਂ ਇਲਾਵਾ, ਉਪ ਜੇਤੂ ਨਿਊਜ਼ੀਲੈਂਡ ਟੀਮ ਨੂੰ 1.12 ਮਿਲੀਅਨ ਡਾਲਰ (ਲਗਭਗ 9.72 ਕਰੋੜ ਰੁਪਏ) ਮਿਲੇ, ਜਦੋਂ ਕਿ ਸੈਮੀਫਾਈਨਲ ‘ਚ ਬਾਹਰ ਹੋਈਆਂ ਦੋਵੇਂ ਟੀਮਾਂ, ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ, ਨੂੰ 56,000 ਡਾਲਰ (4.86 ਕਰੋੜ ਰੁਪਏ) ਮਿਲੇ।

ਚੈਂਪੀਅਨਜ਼ ਟਰਾਫੀ ਦੇ ਫਾਈਨਲ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਨਿਊਜ਼ੀਲੈਂਡ ਨੇ 50 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 251 ਦੌੜਾਂ ਬਣਾਈਆਂ। ਜਵਾਬ ਵਿੱਚ, ਭਾਰਤ ਨੇ 49 ਓਵਰਾਂ ‘ਚ ਛੇ ਵਿਕਟਾਂ ਗੁਆ ਕੇ ਟੀਚਾ ਪ੍ਰਾਪਤ ਕਰ ਲਿਆ। ਰੋਹਿਤ ਨੇ ਕਪਤਾਨੀ ਦੀ ਪਾਰੀ ਖੇਡੀ। ਉਸਨੇ ਭਾਰਤ ਨੂੰ ਮੁਸ਼ਕਲ ਹਾਲਾਤਾਂ ਵਿੱਚੋਂ ਬਾਹਰ ਕੱਢਣ ਲਈ 76 ਦੌੜਾਂ ਬਣਾਈਆਂ। ਇਹ ਭਾਰਤ ਦੀ ਸੱਤਵੀਂ ਆਈਸੀਸੀ ਟਰਾਫੀ ਸੀ।

Read More: ਭਾਰਤੀ ਕ੍ਰਿਕਟ ਟੀਮ ਵੱਲੋਂ ਹੁਣ ਤੱਕ ਜਿੱਤੇ 7 ICC ਖ਼ਿਤਾਬ

Scroll to Top