ਚੰਡੀਗੜ੍ਹ, 10 ਮਾਰਚ 2025: ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿਜ (Anil Vij) ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਰਾਸ਼ਟਰੀ ਰਾਜਮਾਰਗ ‘ਤੇ ਪੁਰਾਣੇ ਬੱਸ ਅੱਡੇ, ਹੋਡਲ ਨੂੰ ਤਬਦੀਲ ਕਰਨ ਦੇ ਐਲਾਨ ਦੀ ਪਾਲਣਾ ਕਰਦਿਆਂ ਸੰਬੰਧਿਤ ਵਿਭਾਗ ਹੋਡਲ ਵਿਖੇ ਨਵੇਂ ਬੱਸ ਅੱਡੇ ਲਈ ਕਿਤੇ ਹੋਰ ਜ਼ਮੀਨ ਦੀ ਭਾਲ ਕਰ ਰਿਹਾ ਹੈ।
ਅਨਿਲ ਵਿਜ (Anil Vij) ਨੇ ਕਿਹਾ ਕਿ ਜਿਵੇਂ ਹੀ ਬੱਸ ਸਟੈਂਡ ਲਈ ਜ਼ਮੀਨ ਦੀ ਚੋਣ ਹੋ ਜਾਵੇਗੀ, ਇੱਕ ਬਹੁਤ ਹੀ ਸੁੰਦਰ ਬੱਸ ਸਟੈਂਡ ਬਣਾਇਆ ਜਾਵੇਗਾ। ਵਿਜ ਨੇ ਇਹ ਜਾਣਕਾਰੀ ਅੱਜ ਹਰਿਆਣਾ ਵਿਧਾਨ ਸਭਾ ‘ਚ ਬਜਟ ਸੈਸ਼ਨ ਦੌਰਾਨ ਉਠਾਏ ਗਏ ਇੱਕ ਸਵਾਲ ਦੇ ਜਵਾਬ ‘ਚ ਦਿੱਤੀ ਹੈ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਦੇ ਐਲਾਨ ਨੂੰ ਢੁਕਵੀਂ ਜ਼ਮੀਨ ਦੀ ਚੋਣ ਤੋਂ ਬਾਅਦ ਹੀ ਲਾਗੂ ਕੀਤਾ ਜਾ ਸਕਦਾ ਹੈ।
Read More: 2047 ਤੱਕ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ‘ਚ ਮਹਿਲਾਵਾਂ ਦੀ ਹੋਵੇਗੀ ਵੱਡੀ ਭੂਮਿਕਾ: ਅਨਿਲ ਵਿਜ